ਸਾਮੂਹਿਕ ਤਬਾਹੀ ਦੇ ਲਈ ਹਥਿਆਰ

ਸਾਮੂਹਿਕ ਤਬਾਹੀ ਦੇ ਲਈ ਹਥਿਆਰਾਂ (WMD) ਨੂੰ ਪ੍ਰਾਪਤ ਕਰਨ ਅਤੇ ਉਨ੍ਹਾਂ ਦੀ ਵਰਤੋਂ ਕਰਨ ਦੇ ਇਰਾਦੇ ਨਾਲ ਆਤੰਕਵਾਦ ਅੰਤਰਰਾਸ਼ਟਰੀ ਸ਼ਾਂਤੀ ਅਤੇ ਸੁਰੱਖਿਆ ਲਈ ਇੱਕ ਬਹੁਤ ਗੰਭੀਰ ਜੋਖਮ ਖੜਾ ਕਰਦਾ ਹੈ। WMD ਬਹੁਤ ਵੱਡੀ ਸੰਖਿਆਂ ਵਿੱਚ ਨਾਗਰਿਕਾਂ ਨੂੰ ਮਾਰ ਸਕਦੇ ਹਨ ਅਤੇ ਸਥਾਨਕ ਐਮਰਜੈਂਸੀ ਪ੍ਰਤਿਕ੍ਰਿਆ ਇਕਾਇਆਂ ਤੇ ਬਹੁਤ ਜ਼ੋਰ ਪਾ ਸਕਦੇ ਹਨ। WMD ਵਿੱਚ ਪਰਮਾਣੂ, ਰਸਾਇਣਕ, ਜੀਵ-ਵਿਗਿਆਨਿਕ ਅਤੇ ਰੇਡੀਓਲੋਜ਼ੀ ਸੰਬੰਧੀ ਹਥਿਆਰ ਸ਼ਾਮਿਲ ਹਨ, ਅਤੇ ਨਾਲ ਹੀ ਨਾਲ ਇਸ ਵਿੱਚ ਆਮ ਬੰਬ, ਜੋ ਬਹੁਤ ਵੱਡੀ ਤਬਾਹੀ ਕਰਨ ਦੇ ਕਾਬਲ ਹਨ, ਸ਼ਾਮਿਲ ਹਨ।

ਅਮਰੀਕਾ ਆਤੰਕਵਾਦੀਆਂ ਨੂੰ ਇਨ੍ਹਾਂ ਤਬਾਹੀ ਮਚਾ ਦੇਣ ਵਾਲੇ ਹਥਿਆਰਾਂ ਦੀ ਵਰਤੋਂ ਕਰਨ ਤੋਂ ਰੋਕਣ ਲਈ ਵਚਨਬੱਧ ਹੈ।

ਜੇ ਤੁਸੀਂ ਅਜਿਹੀ ਕੋਈ ਜਾਣਕਾਰੀ ਦਿੰਦੇ ਹੋ ਜੋ ਕਿਸੇ ਵਿਅਕਤੀ ਦੀ ਗਿਰਫ਼ਤਾਰੀ ਅਤੇ ਮੁਜਰਮ ਸਾਬਤ ਹੋਣ ਵਿੱਚ ਸਹਾਇਤਾ ਕਰਦੀ ਹੈ ਜੋ ਦੁਨੀਆਂ ਭਰ ਵਿੱਚ ਅਮਰੀਕੀ ਨਾਗਰਿਕਾਂ ਅਤੇ ਸੰਪਤੀ ਦੇ ਖਿਲਾਫ਼ WMD ਨਾਲ ਅੰਤਰਰਾਸ਼ਟਰੀ ਆਤੰਕਵਾਦ ਦੀ ਕਾਰਵਾਈ ਕਰਨ ਦੀ, ਕੋਸ਼ਿਸ਼ ਕਰਨ ਦੀ, ਕਰਨ ਦੀ ਸਾਜਸ਼ ਕਰਨ ਲਈ ਜਾਂ ਸਹਾਇਤਾ ਕਰਦਾ ਹੈ ਅਤੇ ਪ੍ਰੇਰਿਤ ਕਰ ਰਿਹਾ ਹੈ ਤਾਂ ਤੁਸੀ ਇੱਕ ਇਨਾਮ ਪ੍ਰਾਪਤ ਕਰਨ ਦੇ ਹੱਕਦਾਰ ਹੋ ਸਕਦੇ ਹੋ।

ਧਿਆਨ ਦਿਓ: ਕੋਈ ਵੀ ਜਾਨਬੂਝ ਕੇ ਕੀਤੇ ਗਏ ਝੂਠੇ ਦਾਅਵਿਆਂ ਦੀ ਰਿਪੋਰਟ ਉੱਚਿਤ ਅਧਿਕਾਰੀਆਂ ਨੂੰ ਕੀਤੀ ਜਾਏਗੀ।

ਜੁਲਾਈ 15, 2006 ਨੂੰ ਰਾਸ਼ਟਰਪਤੀ ਬੁਸ਼ ਅਤੇ ਰਾਸ਼ਟਰਪਤੀ ਪੁਟਿਨ ਨੇ ਪਰਮਾਣੂ ਆਤੰਕਵਾਦ ਨਾਲ ਲੜਣ ਲਈ ਵੈਸ਼ਵਿਕ ਪਹਿਲ-ਕਦਮੀ ਦੀ ਸ਼ੁਰੂਆਤ ਕੀਤੀ ਸੀ। ਇਸ ਖਾਸ ਪਹਿਲ-ਕਦਮੀ ਦਾ ਉਦੇਸ਼ ਪਰਮਾਣੂ ਆਤੰਕਵਾਦ ਦੇ ਵੈਸ਼ਵਿਕ ਖਤਰੇ ਨਾਲ ਲੜਣ ਲਈ ਸਾਂਝੇਦਾਰੀ ਨੂੰ ਵਿਸਤ੍ਰਿਤ ਕਰਨਾ ਅਤੇ ਵਧਾਉਣਾ ਹੈ।