ਸਫ਼ਲਤਾ ਦੀਆਂ ਕਹਾਣੀਆਂ

ਰਿਵਾਰਡ ਫਾਰ ਜਸਟਿਸ (ਨਿਆਂ ਲਈ ਇਨਾਮ) ਪ੍ਰੋਗਰਾਮ ਨੇ 100 ਤੋਂ ਵੱਧ ਲੋਕਾਂ ਨੂੰ $150 ਮਿਲਿਅਨ ਤੋਂ ਵੱਧ ਦਾ ਭੁਗਤਾਨ ਕੀਤਾ ਹੈ ਜਿਨਾਂ ਨੇ ਅਜਿਹੀ ਜਾਣਕਾਰੀ ਪ੍ਰਦਾਨ ਕੀਤੀ ਹੈ ਜਿਸ ਨਾਲ ਅੰਤਰਰਾਸ਼ਟਰੀ ਆਤੰਕਵਾਦੀ ਹਮਲੇ ਰੋਕੇ ਜਾ ਸਕੇ ਹਨ ਜਾਂ ਇਨ੍ਹਾਂ ਕਾਰਵਾਈਆਂ ਵਿੱਚ ਸ਼ਾਮਲ ਲੋਕਾਂ ਨੂੰ ਨਿਆਂ ਹੇਠਾਂ ਲਿਆਉਣ ਵਿੱਚ ਮਦਦ ਮਿਲੀ ਹੈ।

ਜਾਣਕਾਰੀ ਦੇ ਨਾਲ ਅਗੇ ਆਉਣ ਲਈ ਤਿਆਰ ਬਹਾਦਰ ਵਿਅਕਤੀਆਂ ਨੇ ਆਤੰਕਵਾਦੀ ਹਮਲਿਆਂ ਨੂੰ ਰੋਕਣ ਅਤੇ ਉਨ੍ਹਾਂ ਨੂੰ ਸੁਲਾਝਾਉਣ ਵਿੱਚ ਵੀ ਸਹਾਇਤਾ ਕੀਤੀ ਸੀ:

  • RFJ ਨੇ 2019 ਵਿੱਚ ਲੱਖਾਂ ਡਾਲਰ ਦਾ ਭੁਗਤਾਨ ਕੀਤਾ, ਜਿਸ ਨਾਲ ਮਿਡਲ ਈਸਟ ਵਿੱਚ ISIS ਦੇ ਮੁੱਖ ਲੀਡਰ ਨੂੰ ਸਜ਼ਾ ਮਿਲੀ।
  • ਪਰਸ਼ਿਅਨ ਗਲਫ਼ ਵਾਰ ਦੇ ਦੌਰਾਨ, ਇੱਕ ਪੂਰਵੀ ਏਸ਼ਿਅਨ ਦੇਸ਼ ਦਾ ਇੱਕ ਬਹਾਦਰ ਮੁਖ਼ਬਿਰ ਵਿਅਕਤੀ ਯੋਜਨਾਬੱਧ ਆਤੰਕਵਾਦੀ ਹਮਲਿਆਂ ਦੀ ਇੱਕ ਲੜੀ ਬਾਰੇ ਖਤਰਨਾਕ ਜਾਣਕਾਰੀ ਦੇ ਨਾਲ ਸਾਮ੍ਹਣੇ ਆਇਆ। ਆਤੰਕਵਾਦੀਆਂ ਨੇ ਆਪਣੇ ਇੱਛਿਤ ਨਿਸ਼ਾਨਿਆਂ ਦਾ ਸਰਵੇਖਣ ਪਹਿਲਾਂ ਹੀ ਕਰ ਲਿਆ ਸੀ ਅਤੇ ਸਵੈਚਾਲਿਤ ਹਥਿਆਰ, ਗ੍ਰੇਨੇਡ ਅਤੇ ਵਿਸਫੋਟਕ ਪਦਾਰਥ ਇਕੱਠੇ ਕਰ ਲਏ ਸਨ। ਇਨ੍ਹਾਂ ਯੋਜਨਾਬੱਧ ਹਮਲਿਆਂ’ਚੋਂ ਪਹਿਲੇ ਹਮਲੇ ਦੇ ਸਿਰਫ਼ 48 ਘੰਟਿਆਂ ਪਹਿਲੇ ਹੀ ਇਸ ਮੁਖ਼ਬਿਰ ਨੇ ਅਜਿਹੀ ਜਾਣਕਾਰੀ ਪ੍ਰਦਾਨ ਕੀਤੀ ਜੋ ਕਿ ਇਸ ਆਤੰਕਵਾਦੀ ਹਮਲੇ ਨੂੰ ਅਸਫ਼ਲ ਕਰਨ ਲਈ ਜ਼ਰੂਰੀ ਸੀ। ਇਹ ਹਮਲਾ ਰੋਕ ਦਿੱਤਾ ਗਿਆ, ਉਹ ਨੌਜਵਾਨ ਵਿਅਕਤੀ ਨੂੰ ਇੱਕ ਬਹੁਤ ਵੱਡਾ ਇਨਾਮ ਦਿੱਤਾ ਗਿਆ ਅਤੇ ਉਸਦੇ ਪਰਿਵਾਰ ਨੂੰ ਇੱਕ ਸੁਰੱਖਿਅਤ ਥਾਂ ਤੇ ਪਹੁੰਚਾ ਦਿੱਤਾ ਗਿਆ। ਇਸ ਜਾਣਕਾਰੀ ਨੂੰ ਦੇ ਕੇ ਇਸ ਨੌਜਵਾਨ ਵਿਅਕਤੀ ਨੇ ਸੈਂਕੜੇ ਲੋਕਾਂ ਦੀ ਜਾਨ ਬਚਾ ਲਈ।
  • ਇੱਕ ਹੋਰ ਮਾਮਲੇ ਵਿੱਚ, ਇੱਕ ਨੌਜਵਾਨ ਔਰਤ ਕੁਝ ਵਿਅਕਤੀਆਂ ਬਾਰੇ ਜਾਣਕਾਰੀ ਲੈ ਕੇ ਸਾਮ੍ਹਣੇ ਆਈ ਜਿਨ੍ਹਾਂ ਨੇ ਇੱਕ ਹਵਾਈ ਜਹਾਜ ਨੂੰ ਅਗਵਾ ਕੀਤਾ ਸੀ ਅਤੇ ਉਸ ਤੇ ਸਵਾਰ ਯਾਤਰੀਆਂ ਨਾਲ ਬੁਰੀ ਤਰ੍ਹਾਂ ਮਾਰ-ਪੀਟ ਕੀਤੀ ਸੀ। ਉਸ ਨੇ ਕਿਹਾ ਕਿ ਉਹ “ਪੁਰਜ਼ੋਰ ਤਰੀਕੇ ਨਾਲ ਮੰਨਦੀ ਹੈ ਕਿ ਨਿਆਂ ਹੋਣਾ ਚਾਹੀਦਾ ਹੈ।” ਅਗਵਾ ਕਰਨ ਵਾਲਿਆਂ ਦਾ ਲੀਡਰ ਅਮਰੀਕਾ ਵਾਪਸ ਲਿਆਇਆ ਗਿਆ ਅਤੇ ਉਹ ਹੁਣ ਹਵਾਈ ਡਕੈਤੀ ਦੇ ਇਲਜ਼ਾਮ ਵਿੱਚ ਜੇਲ੍ਹ ਵਿੱਚ ਸਜ਼ਾ ਕੱਟ ਰਿਹਾ ਹੈ। ਉਸ ਨੌਜਵਾਨ ਔਰਤ ਨੂੰ ਆਤੰਕਵਾਦ ਨਾਲ ਲੜਣ ਦੀਆਂ ਆਪਣੀਆਂ ਕੋਸ਼ਿਸ਼ਾਂ ਲਈ ਇੱਕ ਇਨਾਮ ਦਿੱਤਾ ਗਿਆ।
  • ਇੱਕ ਹੋਰ ਨੌਜਵਾਨ ਔਰਤ, ਇੱਕ ਵਿਦੇਸ਼ੀ ਯੁਨੀਵਰਸਿਟੀ ਦੀ ਵਿਦਿਆਰਥੀ, ਨੇ ਇੱਕ ਅਮਰੀਕੀ ਰਾਜਦੂਤ ਦੀ ਨਿਰਦਈ ਹੱਤਿਆ ਹੁੰਦੀਆਂ ਵੇਖੀ ਸੀ। ਉਸ ਰਾਹੀਂ ਦਿੱਤੀ ਗਈ ਜਾਣਕਾਰੀ ਦੇ ਨਤੀਜੇ ਵਜੋਂ, ਦੋ ਹਮਲਾਵਰਾਂ ਨੂੰ ਉਮਰ ਕੈਦ ਦੀ ਸਜ਼ਾ ਸੁਣਾਈ ਗਈ। ਉਸ ਵਿਦਿਆਰਥੀ ਅਤੇ ਉਸਦੇ ਪਰਿਵਾਰ ਨੂੰ ਇੱਕ ਸੁਰੱਖਿਅਤ ਥਾਂ ਤੇ ਪਹੁੰਚਾ ਦਿੱਤਾ ਗਿਆ ਅਤੇ ਉਸਨੂੰ ਵੱਡਾ ਇਨਾਮ ਦਿੱਤਾ ਗਿਆ।