ਪ੍ਰੋਗਰਾਮ ਦੀ ਸਮੀਖਿਆ

RFJ, ਅਮਰੀਕੀ ਡਿਪਾਰਟਮੇਂਟ ਆਫ਼ ਸਟੇਟ ਦੇ ਅੱਤਵਾਦ ਵਿਰੋਧੀ ਇਨਾਮ ਪ੍ਰੋਗਰਾਮ ਨੂੰ ਅੰਤਰਰਾਸ਼ਟਰੀ ਆਤੰਕਵਾਦ ਦਾ ਮੁਕਾਬਲਾ ਕਰਨ ਵਾਲੇ 1984 ਅਧਿਨਿਯਮ, ਪਬਲਿਕ ਕਾਨੂੰਨ 98-553 (22 U.S.C. § 2708 ਵਿੱਚ ਕੋਡਬੱਧ) ਦੁਆਰਾ ਸਥਾਪਤ ਕੀਤਾ ਗਿਆ ਸੀ। ਡਿਪਲੋਮੈਟਿਕ ਸੁਰੱਖਿਆ ਦੇ ਵਿਦੇਸ਼ ਵਿਭਾਗ ਦੇ ਬਿਊਰੋ ਦੁਆਰਾ ਪਰਬੰਧਤ, RFJ ਦਾ ਉਦੇਸ਼ ਅੰਤਰਰਾਸ਼ਟਰੀ ਅੱਤਵਾਦੀਆਂ ਨੂੰ ਨਿਆਂ ਦੇ ਅਧੀਨ ਲਿਆਉਣਾ ਹੈ ਅਤੇ ਅਮਰੀਕਾ ਵਿਅਕਤੀਆਂ ਜਾਂ ਸੰਪਤੀ ਦੇ ਖਿਲਾਫ਼ ਅੰਤਰਰਾਸ਼ਟਰੀ ਅੱਤਵਾਦ ਕੰਮਾਂ ਨੂੰ ਰੋਕਣਾ ਹੈ। ਇਸ ਪ੍ਰੋਗਰਾਮ ਦੇ ਤਹਿਤ, ਸੇਕ੍ਰੇਟਰੀ ਆਫ਼ ਸਟੇਟ (ਰਾਜ ਦੇ ਸਕੱਤਰ) ਉਸ ਜਾਣਕਾਰੀ ਲਈ ਇਨਾਮ ਦੇਣ ਨੂੰ ਅਨੁਮੋਦਿਤ ਕਰ ਸਕਦਾ/ਦੀ ਹੈ, ਜੋ ਕਿ ਖਾਸ ਤੌਰ ਤੇ ਕਿਸੇ ਅਜਿਹੇ ਵਿਅਕਤੀ ਦੀ ਗਿਰਫ਼ਤਾਰੀ ਜਾਂ ਦੋਸ਼ ਨੂੰ ਸਾਬਿਤ ਕਰਦੀ ਹੈ ਜੋ ਅਮਰੀਕੀ ਲੋਕਾਂ ਜਾਂ ਸੰਪਤੀ ਦੇ ਖਿਲਾਫ਼ ਅੰਤਰਰਾਸ਼ਟਰੀ ਅੱਤਵਾਦੀ ਕੰਮ ਦੀ ਯੋਜਨਾ ਬਣਾਉਂਦਾ ਹੈ, ਅਜਿਹਾ ਕਰਦਾ ਹੈ, ਅਜਿਹਾ ਕਰਨ ਵਿੱਚ ਮਦਦ ਕਰਦਾ ਹੈ, ਜਾਂ ਕੋਸ਼ਿਸ਼ ਕਰਦਾ ਹੈ, ਅਜਿਹੀ ਜਾਣਕਾਰੀ ਜੋ ਉਨ੍ਹਾਂ ਗਤੀਵਿਧੀਆਂ ਨੂੰ ਵਾਪਰਨ ਤੋਂ ਰੋਕਦੀ ਹੈ, ਅਜਿਹੀ ਜਾਣਕਾਰੀ ਜੋ ਕਿਸੀ ਮੁੱਖ ਆਤੰਕਵਾਦੀ ਲੀਡਰ ਦੀ ਪਛਾਣ ਜਾਂ ਸਥਿਤੀ ਤੱਕ ਪਹੁੰਚਾਉਂਦੀ ਹੈ, ਜਾਂ ਜੋ ਆਤੰਕਵਾਦ ਲਈ ਆਰਥਕ ਸਹਾਇਤਾ ਵਿੱਚ ਰੁਕਾਵਟ ਪੈਦਾ ਕਰਦੀ ਹੈ।

ਸੈਕਟਰੀ ਨੂੰ 25 ਮਿਲਿਅਨ ਡਾਲਰਾਂ ਤੋਂ ਵਧ ਦੇ ਇਨਾਮ ਦਾ ਭੁਗਤਾਨ ਕਰਨ ਦਾ ਇਖਤਿਆਰ ਹੈ ਜੇ ਉਹ ਇਹ ਨਿਰਧਾਰਿਤ ਕਰਦਾ/ਕਰਦੀ ਹੈ ਕਿ ਆਤੰਕਵਾਦ ਨਾਲ ਲੜਾਈ ਲਈ ਜਾਂ ਅਮਰੀਕਾ ਨੂੰ ਅਲ ਕਾਇਦਾ ਦੀਆਂ ਆਤੰਕਵਾਦੀ ਕਾਰਵਾਈਆਂ ਤੋਂ ਬਚਾਉਣ ਲਈ ਇੱਕ ਵਧੇਰੀ ਧਨ-ਰਾਸ਼ੀ ਦੀ ਲੋੜ ਹੈ।

ਨਿਆਂ ਲਈ ਇਨਾਮ ਪ੍ਰੋਗਰਾਮ ਦੇ 1984 ਵਿੱਚ ਸ਼ੁਰੂ ਹੋਣ ਤੋਂ ਲੈ ਕੇ, ਅਮਰੀਕੀ ਸਰਕਾਰ ਨੇ 100 ਤੋਂ ਵਧ ਲੋਕਾਂ ਵਿੱਚ 150 ਮਿਲਿਅਨ ਡਾਲਰਾਂ ਦਾ ਭੁਗਤਾਨ ਕੀਤਾ ਹੈ ਜਿੰਨਾਂ ਨੇ ਅਜਿਹੀ ਕਾਰਵਾਈ ਕਰਨ ਲਾਇਕ ਜਾਣਕਾਰੀ ਪ੍ਰਦਾਨ ਕੀਤੀ ਸੀ ਜਿਸ ਨਾਲ ਆਤੰਕਵਾਦੀਆਂ ਨੂੰ ਜੇਲ੍ਹ ਦੀਆਂ ਸਲਾਖ਼ਾਂ ਦੇ ਪਿੱਛੇ ਪਾ ਦਿੱਤਾ ਜਾਂ ਦੁਨੀਆਂ ਭਰ ਵਿੱਚ ਅੰਤਰਰਾਸ਼ਟਰੀ ਆਤੰਕਵਾਦ ਦੀਆਂ ਕਾਰਵਾਈਆਂ ਨੂੰ ਰੋਕਿਆ ਗਿਆ। ਇਸ ਪ੍ਰੋਗਰਾਮ ਨੇ ਅੰਤਰਰਾਸ਼ਟਰੀ ਆਤੰਕਵਾਦੀ ਰਾਮਜ਼ੀ ਯੂਸੁਫ਼ ਦੀ ਗਿਰਫ਼ਤਾਰੀ ਵਿੱਚ ਇੱਕ ਮਹਤੱਵਪੂਰਣ ਭੁਮਿਕਾ ਅਦਾ ਕੀਤੀ, ਜਿਸਨੂੰ 1993 ਵਿੱਚ ਵਰਲਡ ਟ੍ਰੇਡ ਸੈਂਟਰ ਤੇ ਕੀਤੀ ਗਈ ਬੰਮਬਾਰੀ ਲਈ ਦੋਸ਼ੀ ਠਹਿਰਾਇਆ ਗਿਆ ਸੀ।

ਜਦੋਂਕਿ ਨਿਆਂ ਲਈ ਇਨਾਮ ਪ੍ਰੋਗਰਾਮ ਨੂੰ ਚਲਾਉਣ ਵਾਲਾ ਕਾਨੂੰਨ ਅਮਰੀਕੀ ਲੋਕਾਂ ਦੇ ਖਿਲਾਫ਼ ਸੰਚਾਲਿਤ ਆਤੰਕਵਾਦ ਤੇ ਕੇਂਦ੍ਰਿਤ ਹੈ ਲੇਕਿਨ ਅਮਰੀਕੀ ਸਰਕਾਰ ਦੂਜੇ ਮੁਲਕਾਂ ਨਾਲ ਵੀ ਜਾਣਕਾਰੀ ਦੀ ਸਾਂਝ ਕਰਦੀ ਹੈ ਜਿੰਨਾਂ ਦੇ ਨਾਗਰਿਕ ਜੋਖਮ ਵਿੱਚ ਹਨ। ਹਰੇਕ ਸਰਕਾਰ ਅਤੇ ਹਰੇਕ ਨਾਗਰਿਕ ਦੀ ਆਤੰਦਵਾਦੀਆਂ ਨੂੰ ਨਿਆਂ ਦੇ ਅਧੀਨ ਲਿਆਉਣ ਅਤੇ ਆਤੰਦਵਾਦ ਦੀਆਂ ਕਾਰਵਾਈਆਂ ਤੋਂ ਬਚਾਉਣ ਵਿੱਚ ਹਿੱਸੇਦਾਰੀ ਹੁੰਦੀ ਹੈ।