ਉੱਤਰੀ ਕੋਰੀਆ

ਉੱਤਰੀ ਕੋਰੀਆ ਦੀਆਂ ਅਵੈਧ ਗਤੀਵਿਧੀਆਂ ਨੂੰ ਖ਼ਤਮ ਕਰਨ ਦੇ ਅੰਤਰਰਾਸ਼ਟਰੀ ਯਤਨਾਂ ਦਾ ਸਮਰਥਨ ਕਰਨ ਲਈ, ਸਟੇਟ ਡਿਪਾਰਟਮੇਂਟ (State Department) ਦਾ ਰਿਵਾਰਡਸ ਫੌਰ ਜਸਟਿਸ (Rewards for Justice) (RFJ) ਪ੍ਰੋਗਰਾਮ ਉੱਤਰੀ ਕੋਰੀਆ ਨੂੰ ਸਹਿਯੋਗ ਦੇਣ ਵਾਲੀਆਂ ਗਤੀਵਿਧੀਆਂ ਵਿੱਚ ਸ਼ਾਮਲ ਵਿਅਕਤੀਆਂ ਦੀਆਂ ਵਿੱਤੀ ਪ੍ਰਕਿਰਿਆਵਾਂ ਦੇ ਖਾਤਮੇ ਵਾਸਤੇ ਜਾਣਕਾਰੀ ਲਈ $5 ਮਿਲੀਅਨ ਤੱਕ ਦੇ ਇਨਾਮ ਦੀ ਪੇਸ਼ਕਸ਼ ਕਰਦਾ ਹੈ, ਇਹਨਾਂ ਗਤੀਵਿਧੀਆਂ ਵਿੱਚ ਸ਼ਾਮਲ ਹਨ, ਮਨੀ ਲਾਂਡਰਿੰਗ (ਹਵਾਲਾ), ਪ੍ਰਤੀਬੰਧਾਂ ਨੂੰ ਨਾ ਮੰਨਣਾ, ਸਾਈਬਰ-ਅਪਰਾਧ ਅਤੇ ਡਬਲਯੂ.ਐਮ.ਡੀ (WMD) ਦਾ ਪ੍ਰਸਾਰ।

ਵਿਭਾਗ ਹੋਰ ਚੀਜ਼ਾਂ ਦੇ ਨਾਲ-ਨਾਲ ਇਹਨਾਂ ਬਾਰੇ ਜਾਣਕਾਰੀ ਪ੍ਰਾਪਤ ਕਰਨ ਦੀ ਕੋਸ਼ਿਸ਼ ਕਰ ਰਿਹਾ ਹੈ:

  • ਉੱਤਰੀ ਕੋਰੀਆ ਵਿੱਚ ਪੈਦਾ ਹੋਣ ਵਾਲੇ ਕੋਇਲੇ ਦੇ ਇੱਕ ਤੋਂ ਦੂਜੇ ਜਹਾਜ਼ ਵਿੱਚ ਟ੍ਰਾਂਸਫਰ ਜਾਂ ਉੱਤਰੀ ਕੋਰੀਆ ਨੂੰ ਭੇਜੇ ਜਾ ਰਹੇ ਕੱਚੇ ਤੇਲ ਜਾਂ ਪੈਟਰੋਲੀਅਮ ਉਤਪਾਦ, ਜਾਂ ਉੱਤਰੀ ਕੋਰੀਆਈ ਜਹਾਜ਼ਾਂ ‘ਤੇ ਜਾਂ ਇਹਨਾਂ ਤੋਂ ਕਿਸੇ ਹੋਰ ਜਹਾਜ਼ ਦੀ ਆਵਾਜਾਈ;

  • ਉੱਤਰੀ ਕੋਰੀਆ ਦੇ ਬਾਹਰ ਕੰਮ ਕਰਨ ਵਾਲੇ ਅਤੇ ਉੱਤਰੀ ਕੋਰੀਆ ਦੀ ਸਰਕਾਰ ਜਾਂ ਵਰਕਰਸ ਪਾਰਟੀ ਔਫ ਕੋਰੀਆ (Workers Party of Korea) ਲਈ ਵੱਡੀ ਮਾਲੀਆ ਆਮਦਨ ਪੈਦਾ ਕਰਨ ਵਾਲੇ ਉੱਤਰੀ ਕੋਰੀਆਈ ਨਾਗਰਿਕ;

  • ਦੁਨੀਆ ਵਿੱਚ ਕਿਤੇ ਵੀ ਸਥਿਤ ਕਾਰੋਬਾਰੀ ਜਾਂ ਵਿਅਕਤੀ, ਜੋ ਪ੍ਰਤੀਬੰਧਿਤ ਉੱਤਰੀ ਕੋਰੀਆਈ ਵਪਾਰ ਵਿੱਚ ਸ਼ਾਮਲ ਹਨ;

  • ਉੱਤਰੀ ਕੋਰੀਆਈ ਹਥਿਆਰਾਂ ਦੀ ਵਿਕਰੀ ਜਾਂ ਢੋਆਈ (ਸ਼ਿਪਮੇਂਟ);

  • ਉੱਤਰੀ ਕੋਰੀਆ ਨੂੰ ਭੇਜਿਆ ਜਾਣ ਵਾਲਾ ਸੁਖ ਸਾਧਨ ਦਾ ਸਮਾਨ।

RFJ ਪ੍ਰੋਗਰਾਮ ਉਹਨਾਂ ਵਿਅਕਤੀਆਂ ਦੀ ਪਛਾਣ ਜਾਂ ਸਥਾਨ ਨਾਲ ਸਬੰਧਿਤ ਜਾਣਕਾਰੀ ਲਈ $5 ਮਿਲੀਅਨ ਤੱਕ ਦੇ ਇਨਾਮ ਦੀ ਪੇਸ਼ਕਸ਼ ਕਰਦਾ ਹੈ, ਜੋ ਉੱਤਰੀ ਕੋਰੀਆਈ ਸਰਕਾਰ ਦੇ ਨਿਰਦੇਸ਼ ਨਾਲ ਕੰਮ ਕਰ ਰਹੇ ਹਨ, ਜਾਣਕਾਰੀ ਦੀ ਚੋਰੀ ਕਰਨ ਲਈ ਕੰਪਿਊਟਰ ਤੱਕ ਪਹੁੰਚ ਪ੍ਰਾਪਤ ਕਰਦੇ ਹਨ, ਕੰਪਿਊਟਰ ਨੂੰ ਨੁਕਸਾਨ ਪਹੁੰਚਾਉਂਦੇ ਹਨ, ਜ਼ਬਰਦਸਤੀ ਵਸੂਲੀ ਕਰਦੇ ਹਨ ਜਾਂ ਉਹ ਵਿਅਕਤੀ, ਜੋ ਇਹ ਸਾਰੇ ਅਪਰਾਧ ਕਰਨ ਵਾਲਿਆਂ ਦੀ ਸਹਾਇਤਾ ਕਰਦੇ ਹਨ ਜਾਂ ਉਹਨਾਂ ਨੂੰ ਸ਼ਹਿ ਦਿੰਦੇ ਹਨ।

ਵਿਭਾਗ ਖ਼ਾਸ ਤੌਰ ‘ਤੇ ਕਿਸੇ ਵੀ ਉਸ ਵਿਅਕਤੀ ਜਾਂ ਸੰਸਥਾ ਦੀਆਂ ਵਿੱਤੀ ਪ੍ਰਕਿਰਿਆਵਾਂ ਦੇ ਖਾਤਮੇ ਵਾਸਤੇ ਜਾਣਕਾਰੀ ਲਈ $5 ਮਿਲੀਅਨ ਤੱਕ ਦੇ ਇਨਾਮ ਦੀ ਪੇਸ਼ਕਸ਼ ਕਰਨ ਲਈ ਅਧਿਕਾਰਤ ਹੈ, ਜੋ ਨੌਰਥ ਕੋਰੀਆ ਸੈਂਕਸ਼ਨਸ ਐਂਡ ਪਾਲਸੀ ਐਨਹੈਂਸਮੈਂਟ ਐਕਟ ਔਫ 2016 (North Korea Sanctions and Policy Enhancement Act of 2016) ਦੇ ਸੈਕਸ਼ਨਾਂ 104(a) ਅਤੇ 104(b)(1) ਵਿੱਚ ਵਰਣਨ ਕੀਤੇ ਆਚਰਨ ਵਿੱਚ ਸ਼ਾਮਲ ਹਨ। ਇਸ ਵਿੱਚ ਕਿਸੇ ਵੀ ਉਸ ਵਿਅਕਤੀ ਜਾਂ ਸੰਸਥਾ ਬਾਰੇ ਜਾਣਕਾਰੀ ਸ਼ਾਮਲ ਹੈ, ਜੋ ਜਾਣਬੁੱਝ ਕੇ:

  1. ਅਜਿਹੇ ਸਮਾਨ, ਸੇਵਾਵਾਂ ਜਾਂ ਟੈਕਨੋਲੋਜੀ ਦੇ ਜਨਤਕ ਤਬਾਹੀ ਵਾਲੇ ਹਥਿਆਰਾਂ ਲਈ ਵਰਤੋਂ ਜਾਂ ਉਹਨਾਂ ਹਥਿਆਰਾਂ ਲਈ ਡਿਲੀਵਰੀ ਸਿਸਟਮਾਂ, ਜਿਹਨਾਂ ਦੀ ਵਰਤੋਂ, ਵਿਕਾਸ, ਉਤਪਾਦਨ, ਰੱਖਣ ਜਾਂ ਗ੍ਰਹਿਣ ਕਰਨ ਦਾ ਉਦੇਸ਼ ਨਿਊਕਲੀਅਰ, ਰੇਡੀਓਲੋਜੀਕਲ, ਰਸਾਇਣਿਕ, ਜਾਂ ਜੈਵਿਕ ਹਥਿਆਰ ਲਈ ਹੋਣ ਜਾਂ ਕੋਈ ਵੀ ਡਿਵਾਈਸ ਜਾਂ ਸਿਸਟਮ ਪੂਰੀ ਤਰ੍ਹਾਂ ਜਾਂ ਅੰਸ਼ਕ ਤੌਰ ‘ਤੇ ਅਜਿਹਾ ਹਥਿਆਰ ਪ੍ਰਦਾਨ ਕਰਨ ਲਈ ਹੋਣ ਦੇ ਕਾਰਨ, ਅਮਰੀਕਾ ਵੱਲੋਂ ਨਿਰਯਾਤ ਲਈ ਨਿਯੰਤਰਿਤ ਕੋਈ ਵੀ ਸਮਾਨ, ਸੇਵਾਵਾਂ ਜਾਂ ਟੈਕਨੋਲੋਜੀ ਉੱਤਰੀ ਕੋਰੀਆ ਨੂੰ, ਇਸ ਵਿਚ ਜਾਂ ਇਸ ਤੋਂ ਆਯਾਤ, ਨਿਰਯਾਤ ਜਾਂ ਮੁੜ-ਨਿਰਯਾਤ ਕਰਦਾ ਹੈ;

  2. ਉੱਤਰੀ ਕੋਰੀਆ ਨੂੰ, ਇਸ ਵਿਚ ਜਾਂ ਇਸਤੋਂ ਆਯਾਤ, ਨਿਰਯਾਤ ਜਾਂ ਮੁੜ-ਨਿਰਯਾਤ ਕੀਤੇ ਜਾਣ ਵਾਲੇ ਕਿਸੇ ਵੀ ਅਜਿਹੇ ਹਥਿਆਰ, ਡਿਵਾਈਸ, ਜਾਂ ਸਿਸਟਮ ਦੇ ਨਿਰਮਾਣ, ਦੇਖਭਾਲ ਜਾਂ ਵਰਤੋਂ ਨਾਲ ਸਬੰਧਿਤ, ਟ੍ਰੇਨਿੰਗ, ਸਲਾਹ ਜਾਂ ਹੋਰ ਸੇਵਾਵਾਂ ਮੁਹੱਈਆ ਕਰਦਾ ਹੈ, ਜਾਂ ਖ਼ਾਸ ਵਿੱਤੀ ਲੈਣ-ਦੇਣ ਵਿੱਚ ਸਹਾਇਤਾ ਕਰਦਾ ਹੈ ਜਾਂ ਸ਼ਾਮਲ ਹੁੰਦਾ ਹੈ;

  3. ਉੱਤਰੀ ਕੋਰੀਆ ਨੂੰ, ਇਸ ਵਿਚ ਸੁਖ ਸਾਧਨ ਦਾ ਸਮਾਨ ਆਯਾਤ, ਨਿਰਯਾਤ ਜਾਂ ਮੁੜ-ਨਿਰਯਾਤ ਕਰਦਾ ਹੈ;

  4. ਉੱਤਰੀ ਕੋਰੀਆ ਸਰਕਾਰ ਵੱਲੋਂ ਕੀਤੀ ਜਾਣ ਵਾਲੀ ਸੈਂਸਰਸ਼ਿਪ ਵਿੱਚ ਸ਼ਾਮਲ ਹੁੰਦਾ ਹੈ, ਇਸ ਲਈ ਜ਼ਿੰਮੇਵਾਰ ਹੈ, ਜਾਂ ਇਸਨੂੰ ਅਸਾਨ ਬਣਾਉਂਦਾ ਹੈ;

  5. ਉੱਤਰੀ ਕੋਰੀਆ ਸਰਕਾਰ ਵੱਲੋਂ ਮਨੁੱਖੀ ਅਧਿਕਾਰਾਂ ਦੇ ਗੰਭੀਰ ਸ਼ੋਸ਼ਣ ਵਿੱਚ ਸ਼ਾਮਲ ਹੁੰਦਾ ਹੈ, ਇਸ ਲਈ ਜ਼ਿੰਮੇਵਾਰ ਹੈ, ਜਾਂ ਇਸਨੂੰ ਅਸਾਨ ਬਣਾਉਂਦਾ ਹੈ;

  6. ਮਨੀ ਲਾਂਡਰਿਗ ਵਿੱਚ ਸ਼ਾਮਲ ਹੁੰਦਾ ਹੈ, ਅਜਿਹੇ ਸਮਾਨ ਜਾਂ ਮੁਦਰਾ (ਕਰੰਸੀ) ਦੀ ਜਾਲਸਾਜ਼ੀ ਕਰਦਾ ਹੈ, ਵੱਡੀ ਮਾਤਰਾ ਵਿੱਚ ਨਕਦੀ ਦੀ ਸਮਗਲਿੰਗ ਕਰਦਾ ਹੈ ਜਾਂ ਨਸ਼ੇ ਦਾ ਵਪਾਰ ਕਰਦਾ ਹੈ, ਜੋ ਉੱਤਰੀ ਕੋਰੀਆ ਸਰਕਾਰ ਜਾਂ ਉਸ ਸਰਕਾਰ ਦੇ ਲਈ ਜਾਂ ਇਸਦੇ ਵੱਲੋਂ ਕੰਮ ਕਰ ਰਹੇ ਕਿਸੇ ਸੀਨੀਅਰ ਅਧਿਕਾਰੀ ਜਾਂ ਵਿਅਕਤੀ ਨੂੰ ਸਹਿਯੋਗ ਕਰਦਾ ਹੋਵੇ;

  7. ਉੱਤਰੀ ਕੋਰੀਆ ਸਰਕਾਰ ਦੇ ਵੱਲੋਂ ਵਿਦੇਸ਼ੀ ਵਿਅਕਤੀਆਂ, ਸਰਕਾਰਾਂ ਜਾਂ ਹੋਰ ਸੰਸਥਾਵਾਂ ਦੇ ਵਿਰੁੱਧ ਕੰਪਿਊਟਰ ਨੈੱਟਵਰਕਾਂ ਜਾਂ ਸਿਸਟਮਾਂ ਦੀ ਵਰਤੋਂ ਦੁਆਰਾ ਸਾਈਬਰ ਸੁਰੱਖਿਆ ਨੂੰ ਨੁਕਸਾਨ ਪਹੁੰਚਾਉਣ ਵਾਲੀਆਂ ਖ਼ਾਸ ਗਤੀਵਿਧੀਆਂ ਵਿੱਚ ਸ਼ਾਮਲ ਹੁੰਦਾ ਹੈ;

  8. ਉੱਤਰੀ ਕੋਰੀਆ ਸਰਕਾਰ ਜਾਂ ਉਸ ਸਰਕਾਰ ਦੇ ਲਈ ਜਾਂ ਇਸਦੇ ਵੱਲੋਂ ਕੰਮ ਕਰ ਰਹੇ ਕਿਸੇ ਵਿਅਕਤੀ ਨੂੰ ਵੱਡੀ ਮਾਤਰਾ ਵਿੱਚ ਕੋਈ ਵੀ ਕੀਮਤੀ ਧਾਤ, ਗ੍ਰੇਫਾਈਟ ਜਾਂ ਕੱਚੇ ਜਾਂ ਅੱਧੀਆਂ ਤਿਆਰ ਧਾਤਾਂ ਜਾਂ ਐਲੂਮਿਨਿਅਮ, ਸਟੀਲ, ਕੋਲਾ ਜਾਂ ਸੌਫਟਵੇਅਰ ਵੇਚਦਾ, ਸਪਲਾਈ ਕਰਦਾ ਜਾਂ ਟ੍ਰਾਂਸਫਰ ਕਰਦਾ ਹੈ, ਜੋ ਜਨਤਕ ਵਿਨਾਸ਼ ਦੇ ਹਥਿਆਰਾਂ ਨਾਲ ਸਿੱਧੇ ਤੌਰ ‘ਤੇ ਸਬੰਧਿਤ ਉਦਯੋਗਿਕ ਪ੍ਰਕਿਰਿਆਵਾਂ ਦੁਆਰਾ ਜਾਂ ਇਹਨਾਂ ਵਿੱਚ ਵਰਤੋਂ ਲਈ ਅਤੇ ਅਜਿਹੇ ਹਥਿਆਰਾਂ, ਹੋਰ ਪ੍ਰਸਾਰ ਗਤੀਵਿਧੀਆਂ, ਕੋਰੀਅਨ ਵਰਕਰਸ ਪਾਰਟੀ (Korean Workers’ Party), ਹਥਿਆਰਬੰਦ ਸੈਨਾ, ਅੰਦਰੂਨੀ ਸੁਰੱਖਿਆ, ਜਾਂ ਗੁਪਤ ਸੂਚਨਾ ਗਤੀਵਿਧੀਆਂ ਜਾਂ ਰਾਜਨੀਤਿਕ ਜ਼ੇਲ੍ਹ ਕੈਂਪਸ ਜਾਂ ਜਬਰੀ ਮਜ਼ਦੂਰ ਕੈਂਪਸ, ਦੇ ਸੰਚਾਲਨ ਅਤੇ ਦੇਖਭਾਲ ਨਾਲ ਸਬੰਧਿਤ ਹਨ, ਉੱਤਰੀ ਕੋਰੀਆ ਦੇ ਬਾਹਰ ਹੋਣ ਵਾਲੀਆਂ ਗਤੀਵਿਧੀਆਂ ਸਮੇਤ।

  9. ਉੱਤਰੀ ਕੋਰੀਆ ਨੂੰ, ਇਸ ਵਿਚ ਜਾਂ ਇਸਤੋਂ ਕੋਈ ਹਥਿਆਰ ਜਾਂ ਇਸ ਨਾਲ ਸਬੰਧਿਤ ਸਮੱਗਰੀ ਆਯਾਤ, ਨਿਰਯਾਤ ਜਾਂ ਮੁੜ-ਨਿਰਯਾਤ ਕਰਦਾ ਹੈ; ਜਾਂ

  10. (1) ਤੋਂ (9) ਪੈਰਿਆਂ ਵਿੱਚ ਵਰਣਨ ਕੀਤੇ ਆਚਰਨ ਵਿੱਚੋਂ ਕਿਸੇ ਵਿੱਚ ਵੀ ਜਾਣਬੁੱਝ ਕੇ ਸ਼ਾਮਲ ਹੋਣ ਦੀ ਕੋਸ਼ਿਸ਼ ਕਰਦਾ ਹੈ।

ਵਿਭਾਗ ਕਿਸੇ ਵੀ ਉਸ ਵਿਅਕਤੀ ਦੀ ਪਛਾਣ ਨਾਲ ਸਬੰਧਿਤ ਜਾਣਕਾਰੀ ਲਈ $5 ਮਿਲੀਅਨ ਤੱਕ ਦੇ ਇਨਾਮ ਦੀ ਪੇਸ਼ਕਸ਼ ਕਰਨ ਲਈ ਅਧਿਕਾਰਤ ਹੈ, ਜੋ ਉੱਤਰੀ ਕੋਰੀਆ ਸਰਕਾਰ ਦੇ ਨਿਰਦੇਸ਼ ‘ਤੇ ਜਾਂ ਇਸਦੇ ਨਿਯੰਤਰਣ ਦੇ ਅਧੀਨ ਕੰਪਿਊਟਰ ਫ੍ਰਾੱਡ ਐਂਡ ਐਬਿਊਜ ਐਕਟ (Computer Fraud and Abuse Act) (“CFAA”), 18 U.S.C. § 1030) ਦੀ ਉਲੰਘਣਾ ਵਿੱਚ ਸਹਾਇਤਾ ਕਰਦਾ ਹੈ ਜਾਂ ਇਸਨੂੰ ਸ਼ਹਿ ਦਿੰਦਾ ਹੈ। ਵਿਭਾਗ ਕਿਸੇ ਵੀ ਅਜਿਹੀਆਂ ਗਤੀਵਿਧੀਆਂ ਬਾਰੇ ਜਾਣਕਾਰੀ ਪ੍ਰਾਪਤ ਕਰਨ ਦੀ ਕੋਸ਼ਿਸ਼ ਕਰ ਰਿਹਾ ਹੈ, ਜੋ ਖਾਸ ਤੌਰ ‘ਤੇ, ਪਰੰਤੂ ਸਿਰਫ਼ ਇਸ ਲਈ ਹੀ ਨਹੀਂ, ਉਹਨਾਂ ਗਤੀਵਿਧੀਆਂ ਵਿੱਚ ਹਿੱਤ ਦੇ ਨਾਲ CFAA ਦੀ ਉਲੰਘਣਾ ਕਰਦਾ ਹੈ, ਇਹਨਾਂ ਵਿੱਚ ਸ਼ਾਮਲ ਹਨ:

  1. ਜਾਣਕਾਰੀ ਦੀ ਚੋਰੀ ਕਰਨ ਦੇ ਉਦੇਸ਼ ਨਾਲ ਜਨਤਕ ਅਤੇ ਨਿੱਜੀ ਖੇਤਰ ਦੇ ਕੰਪਿਊਟਰਾਂ ਅਤੇ ਨੈੱਟਵਰਕਾਂ ਵਿੱਚ ਅਣ-ਅਧਿਕਾਰਤ ਵਿਘਨ;

  2. ਤਬਾਹੀ ਵਾਲਾ ਮਲਵੇਅਰ ਭੇਜਣਾ;

  3. ਫਿਰੌਤੀ ਵਾਲੇ ਸੌਫਟਵੇਅਰ ਦਾ ਪ੍ਰਚਾਰ ਅਤੇ ਇਸਦੀ ਵਰਤੋਂ;

  4. ਕਿਸੇ ਵੀ ਵਿਅਕਤੀ ਜਾਂ ਸੰਸਥਾ ਤੋਂ ਜਬਰਦਸਤੀ ਪੈਸਾ ਜਾਂ ਕੋਈ ਵੀ ਕੀਮਤੀ ਵਸਤੂ ਲੈਣ ਦੇ ਇਰਾਦੇ ਨਾਲ, ਨੁਕਸਾਨ ਪਹੁੰਚਾਉਣ ਦੀ ਧਮਕੀ ਦੇਣਾ, ਉਹਨਾਂ ਤੋਂ ਜਾਣਕਾਰੀ ਪ੍ਰਾਪਤ ਕਰਨਾ ਜਾਂ ਕੰਪਿਊਟਰ ਦੇ ਸਬੰਧ ਵਿੱਚ ਕਿਸੇ ਵੀ ਕੀਮਤੀ ਚੀਜ਼ ਦੀ ਮੰਗ ਕਰਨਾ ਜਿਸਨੂੰ 18 U.S.C. §§ 1030(a)(2), (a)(3), (a)(5), ਅਤੇ (a)(7) ਦੁਆਰਾ ਪ੍ਰਤੀਬੰਧਿਤ ਕੀਤਾ ਗਿਆ ਹੈ।

ਦੀਆਂ ਹੋਰ ਤਸਵੀਰਾਂ

North Korea - English
North Korea - Chinese (Simplified)
North Korea - Chinese (Traditional)