ਬਹੁਤੇਰੀ ਵਾਰ ਪੁੱਛੇ ਜਾਣ ਵਾਲੇ ਸਵਾਲ

 • ਕੀ ਤੁਸੀਂ ਨਿਆਂ ਲਈ ਇਨਾਮ (RFJ) ਪ੍ਰੋਗਰਾਮ ਬਾਰੇ ਕੁਝ ਜਾਣਕਾਰੀ ਦੇ ਸਕਦੇ ਹੋ?

  ਕੀ ਤੁਸੀਂ ਨਿਆਂ ਲਈ ਇਨਾਮ (RFJ) ਪ੍ਰੋਗਰਾਮ ਬਾਰੇ ਕੁਝ ਜਾਣਕਾਰੀ ਦੇ ਸਕਦੇ ਹੋ?

  • RFJ, ਅਮਰੀਕੀ ਡਿਪਾਰਟਮੇਂਟ ਆਫ਼ ਸਟੇਟ ਦੇ ਅੱਤਵਾਦ ਵਿਰੋਧੀ ਇਨਾਮ ਪ੍ਰੋਗਰਾਮ ਨੂੰ ਅੰਤਰਰਾਸ਼ਟਰੀ ਆਤੰਕਵਾਦ ਦਾ ਮੁਕਾਬਲਾ ਕਰਨ ਵਾਲੇ 1984 ਅਧਿਨਿਯਮ, ਪਬਲਿਕ ਕਾਨੂੰਨ 98-553 (22 U.S.C. § 2708 ਵਿੱਚ ਕੋਡਬੱਧ) ਦੁਆਰਾ ਸਥਾਪਤ ਕੀਤਾ ਗਿਆ ਸੀ। ਡਿਪਲੋਮੈਟਿਕ ਸੁਰੱਖਿਆ ਦੇ ਵਿਦੇਸ਼ ਵਿਭਾਗ ਦੇ ਬਿਊਰੋ ਦੁਆਰਾ ਪਰਬੰਧਤ, RFJ ਦਾ ਉਦੇਸ਼ ਅੰਤਰਰਾਸ਼ਟਰੀ ਅੱਤਵਾਦੀਆਂ ਨੂੰ ਨਿਆਂ ਦੇ ਅਧੀਨ ਲਿਆਉਣਾ ਹੈ ਅਤੇ ਅਮਰੀਕਾ ਵਿਅਕਤੀਆਂ ਜਾਂ ਸੰਪਤੀ ਦੇ ਖਿਲਾਫ਼ ਅੰਤਰਰਾਸ਼ਟਰੀ ਅੱਤਵਾਦ ਕੰਮਾਂ ਨੂੰ ਰੋਕਣਾ ਹੈ। ਇਸ ਪ੍ਰੋਗਰਾਮ ਦੇ ਤਹਿਤ, ਸੇਕ੍ਰੇਟਰੀ ਆਫ਼ ਸਟੇਟ (ਰਾਜ ਦੇ ਸਕੱਤਰ) ਉਸ ਜਾਣਕਾਰੀ ਲਈ ਇਨਾਮ ਦੇਣ ਨੂੰ ਅਨੁਮੋਦਿਤ ਕਰ ਸਕਦਾ/ਦੀ ਹੈ, ਜੋ ਕਿ ਖਾਸ ਤੌਰ ਤੇ ਕਿਸੇ ਅਜਿਹੇ ਵਿਅਕਤੀ ਦੀ ਗਿਰਫ਼ਤਾਰੀ ਜਾਂ ਦੋਸ਼ ਨੂੰ ਸਾਬਿਤ ਕਰਦੀ ਹੈ ਜੋ ਅਮਰੀਕੀ ਲੋਕਾਂ ਜਾਂ ਸੰਪਤੀ ਦੇ ਖਿਲਾਫ਼ ਅੰਤਰਰਾਸ਼ਟਰੀ ਅੱਤਵਾਦੀ ਕੰਮ ਦੀ ਯੋਜਨਾ ਬਣਾਉਂਦਾ ਹੈ, ਅਜਿਹਾ ਕਰਦਾ ਹੈ, ਅਜਿਹਾ ਕਰਨ ਵਿੱਚ ਮਦਦ ਕਰਦਾ ਹੈ, ਜਾਂ ਕੋਸ਼ਿਸ਼ ਕਰਦਾ ਹੈ, ਅਜਿਹੀ ਜਾਣਕਾਰੀ ਜੋ ਉਨ੍ਹਾਂ ਗਤੀਵਿਧੀਆਂ ਨੂੰ ਵਾਪਰਨ ਤੋਂ ਰੋਕਦੀ ਹੈ, ਅਜਿਹੀ ਜਾਣਕਾਰੀ ਜੋ ਕਿਸੀ ਮੁੱਖ ਆਤੰਕਵਾਦੀ ਲੀਡਰ ਦੀ ਪਛਾਣ ਜਾਂ ਸਥਿਤੀ ਤੱਕ ਪਹੁੰਚਾਉਂਦੀ ਹੈ, ਜਾਂ ਜੋ ਆਤੰਕਵਾਦ ਲਈ ਆਰਥਕ ਸਹਾਇਤਾ ਵਿੱਚ ਰੁਕਾਵਟ ਪੈਦਾ ਕਰਦੀ ਹੈ।

   RFJ ਮੌਜੂਦਾ ਇਨਾਮ ਦੀਆਂ ਪੇਸ਼ਕਸ਼ਾਂ ਦੀ ਇੱਕ ਸੂਚੀ ਆਪਣੀ ਵੇਬਸਾਈਟ ਤੇ ਬਣਾਏ ਰੱਖਦਾ ਹੈ: www.rewardsforjustice.net ਜ਼ਿਆਦਾਤਰ RFJ ਇਨਾਮ ਦੀਆਂ ਪੇਸ਼ਕਸ਼ਾਂ 5 ਮਿਲਿਅਨ ਡਾਲਰਾਂ ਤੱਕ ਲਈ ਹਨ। ਹਾਲਾਂਕਿ, ਇਨਾਮ ਦੀਆਂ ਪੇਸ਼ਕਸ਼ਾਂ 1 ਮਿਲਿਅਨ ਡਾਲਰਾਂ ਤੋਂ ਘੱਟ ਤੋਂ ਲੈ ਕੇ 25 ਮਿਲਿਅਨ ਡਾਲਰਾਂ ਤੱਕ ਹੋ ਸਕਦੀਆਂ ਹਨ। ਨਾਲ ਹੀ, RFJ, ਉੱਚਿਤ ਹਾਲਾਤਾਂ ਵਿੱਚ, ਉਨ੍ਹਾਂ ਮਾਮਲਿਆਂ ਵਿੱਚ ਵੀ ਇਨਾਮ ਦੇ ਸਕਦਾ ਹੈ ਜਿੱਥੇ ਪਹਿਲਾਂ ਇਨਾਮ ਦੀ ਪੇਸ਼ਕਸ਼ ਨਾ ਕੀਤੀ ਗਈ ਹੋਵੇ।

   ਆਪਣੀ ਸ਼ੁਰੂਆਤ ਤੋਂ ਲੈ ਕੇ, RFJ ਨੇ 100 ਤੋਂ ਵਧ ਲੋਕਾਂ ਨੂੰ ਅਜਿਹੀ ਜਾਣਕਾਰੀ ਲਈ 150 ਮਿਲਿਅਨ ਡਾਲਰਾਂ ਤੋਂ ਵੀ ਵਧ ਦਾ ਭੁਗਤਾਨ ਕੀਤਾ ਹੈ ਜਿਸ ਨਾਲ ਅੰਤਰਰਾਸ਼ਟਰੀ ਆਤੰਕਵਾਦ ਦੀਆਂ ਕਾਰਵਾਈਆਂ ਨੂੰ ਰੋਕਿਆ ਜਾ ਸਕਿਆ ਜਾਂ ਪਹਿਲਾਂ ਕਿਸੇ ਕਾਰਵਾਈਆਂ ਵਿੱਚ ਸ਼ਾਮਿਲ ਵਿਅਕਤੀਆਂ ਨੂੰ ਨਿਆਂ ਦੇ ਅਧੀਨ ਲਿਆਇਆ ਜਾ ਸਕਿਆ।

 • RFJ ਕਿੰਨਾਂ ਪ੍ਰਭਾਵਸ਼ਾਲੀ ਹੈ?

  RFJ ਕਿੰਨਾਂ ਪ੍ਰਭਾਵਸ਼ਾਲੀ ਹੈ?

  • RFJ ਪ੍ਰੋਗਰਾਮ ਦੇ ਸੰਬੰਧ ਵਿੱਚ, ਸੋਮਿਆਂ ਨੇ ਅਜਿਹੀ ਜਾਣਕਾਰੀ ਪ੍ਰਦਾਨ ਕੀਤੀ ਹੈ ਜਿਸ ਨਾਲ ਅਮਰੀਕੀ ਹਿਤਾਂ ਦੇ ਖਿਲਾਫ਼ ਅੰਤਰਰਾਸ਼ਟਰੀ ਆਤੰਕਵਾਦ ਦੀਆਂ ਕਾਰਵਾਈਆਂ ਨੂੰ ਰੋਕਣ ਵਿੱਚ ਜਾਂ ਅਨੁਕੂਲ ਢੰਗ ਨਾਲ ਸੁਲਝਾਉਣ ਵਿੱਚ ਮਦਦ ਮਿਲੀ ਹੈ ਅਤੇ ਦੁਨੀਆਂ ਦੇ ਕੁਝ ਬਹੁਤ ਹੀ ਉੱਘੇ ਆਤੰਕਵਾਦੀਆਂ ਨੂੰ ਨਿਆਂ ਹੇਠਾਂ ਲਿਆਇਆ ਜਾ ਸਕਿਆ ਹੈ। ਇਨ੍ਹਾਂ ਕੋਸ਼ਿਸ਼ਾਂ ਨਾਲ ਅਣਗਿਣਤ ਮਾਸੂਮ ਲੋਕਾਂ ਦੀ ਜਾਨ ਬਚ ਗਈ ਹੈ।

   ਇਰਾਕ ਵਿੱਚ, ਉਦੇ ਅਤੇ ਕੁਸੋ ਹੁਸੈਨ ਲਈ ਇਨਾਮ ਦੀਆਂ ਪੇਸ਼ਕਸ਼ਾਂ ਦੀ ਘੋਸ਼ਣਾ ਕਰਨ ਦੇ ਸਿਰਫ਼ 18 ਦਿਨਾਂ ਬਾਅਦ ਹੀ, ਇੱਕ ਸੋਮਾ ਸਾਮ੍ਹਣੇ ਆਇਆ ਅਤੇ ਉਨ੍ਹਾਂ ਦੀ ਥਾਉਂ ਬਾਰੇ ਜਾਣਕਾਰੀ ਪ੍ਰਦਾਨ ਕੀਤੀ। ਇੱਕ ਹੋਰ ਚੰਗੀ ਤਰ੍ਹਾਂ ਪ੍ਰਸਾਰਿਤ ਸਫਲਤਾ ਰਾਮਜ਼ੀ ਯੂਸਫ਼ ਨੂੰ ਬੰਦੀ ਬਣਾਇਆ ਜਾਣਾ ਸੀ, ਜੋ ਕਿ 1993 ਵਿੱਚ ਵਰਲਡ ਟ੍ਰੇਡ ਸੈਂਟਰ ਤੇ ਬੰਮਬਾਰੀ ਕਰਨ ਵਾਲਿਆਂ ‘ਚੋਂ ਇੱਕ ਸੀ, ਜਿਸਦਾ ਪਤਾ ਇੱਕ RFJ ਇਨਾਮ ਦੀ ਪੇਸ਼ਕਸ਼ ਦੇ ਪਰਤਾਵੇ ਵਜੋਂ ਇੱਕ ਸੋਮੇ ਰਾਹੀਂ ਦਿੱਤੀ ਗਈ ਜਾਣਕਾਰੀ ਦੇ ਨਤੀਜੇ ਵਜੋਂ 1995 ਵਿੱਚ ਲਗਿਆ ਸੀ।

 • ਤੁਸੀਂ ਇਨਾਮ ਦੀਆਂ ਪੇਸ਼ਕਸ਼ਾਂ ਦਾ ਪ੍ਰਚਾਰ ਕਿਵੇਂ ਕਰਦੇ ਹੋ?

  ਤੁਸੀਂ ਇਨਾਮ ਦੀਆਂ ਪੇਸ਼ਕਸ਼ਾਂ ਦਾ ਪ੍ਰਚਾਰ ਕਿਵੇਂ ਕਰਦੇ ਹੋ?

  • RFJ ਵੇਬਸਾਈਟ ਦੇ ਨਾਲ-ਨਾਲ, ਅਸੀਂ ਅਮਰੀਕਾ ਦੇ ਖਿਲਾਫ਼ ਆਤੰਕਵਾਦੀ ਹਮਲਿਆਂ ਲਈ ਜੁੰਮੇਵਾਰ ਵਿਅਕਤੀਆਂ ਨੂੰ ਨਿਆਂ ਹੇਠਾਂ ਲਿਆਉਣ ਵਿੱਚ ਮਦਦ ਕਰਨ ਲਈ ਪੋਸਟਰਾਂ, ਮੈਚ ਬੁੱਕਸ, ਰੇਡੀਓ ਅਤੇ ਟੇਲੀਵਿਜ਼ਨ ਵਿੱਚ ਭੁਗਤਾਨ ਕੀਤੇ ਗਏ ਇਸ਼ਤਿਹਾਰਾਂ ਰਾਹੀਂ, ਇੰਟਰਨੇਟ ਤੇ ਅਤੇ ਹੋਰ ਕੋਈ ਉੱਚਿਤ ਸਾਧਨ ਦਾ ਇਸਤੇਮਾਲ ਕਰਦੇ ਹਾਂ

 • ਤੁਸੀਂ ਇਨਾਮ ਦੇ ਭੁਗਤਾਨਾਂ ਬਾਰੇ ਕਿਹੜੀ ਜਾਣਕਾਰੀ ਦਾ ਪ੍ਰਗਟਾਵਾ ਕਰਦੇ ਹੋ?

  ਤੁਸੀਂ ਇਨਾਮ ਦੇ ਭੁਗਤਾਨਾਂ ਬਾਰੇ ਕਿਹੜੀ ਜਾਣਕਾਰੀ ਦਾ ਪ੍ਰਗਟਾਵਾ ਕਰਦੇ ਹੋ?

  • ਇਸ ਪ੍ਰੋਗਰਾਮ ਦਾ ਇੱਕ ਮੁੱਖ ਪਹਿਲੂ ਇਹ ਹੈ ਕਿ ਅਸੀਂ ਪੱਕਾ ਕਰਦੇ ਹਾਂ ਕਿ ਸਾਡੇ ਇਨਾਮ ਦੇ ਮੁਹਿੰਮਾਂ ਤੇ ਪ੍ਰਤੀਕਿਰਿਆਵਾਂ ਨੂੰ ਪੂਰੀ ਤਰ੍ਹਾਂ ਗੁਪਤ ਰੱਖਿਆ ਜਾਂਦਾ ਹੈ। ਇਸ ਤੋਂ ਵੀ ਜ਼ਿਆਦਾ ਮਹੱਤਵਪੂਰਣ ਗੱਲ ਇਹ ਹੈ ਕਿ ਅਸੀਂ ਉਨ੍ਹਾਂ ਵਿਅਕਤੀਆਂ ਦੇ ਨਾਂਵਾਂ ਦਾ ਖੁਲਾਸਾ ਨਹੀਂ ਕਰਦੇ ਹਾਂ ਜਿਨ੍ਹਾਂ ਨੂੰ ਕੋਈ ਇਨਾਮ ਭੁਗਤਾਨ ਪ੍ਰਾਪਤ ਹੋਇਆ ਹੈ, ਅਤੇ ਆਮ ਤੌਰ ਤੇ ਪਬਲਿਕ ਵਿੱਚ ਇਹ ਵੀ ਪ੍ਰਗਟ ਨਹੀਂ ਕਰਦੇ ਹਾਂ ਕਿ ਕੋਈ ਇਨਾਮ ਦਿੱਤਾ ਗਿਆ ਹੈ। ਕੁਝ ਮੁੱਖ ਅਤੇ ਖਾਸ ਮਾਮਲਿਆਂ ਵਿੱਚ ਅਸੀਂ ਇੱਕ ਇਨਾਮ ਦੇ ਭੁਗਤਾਨ ਦੀ ਘੋਸ਼ਣਾ ਤਾਂ ਕਰਾਂਗੇ ਪਰ ਪ੍ਰਦਾਨ ਕੀਤੀ ਗਈ ਜਾਣਕਾਰੀ ਦੀ ਨਹੀਂ।

 • ਕੀ ਤੁਸੀਂ ਖਾਸ ਇਨਾਮ ਦੇ ਭੁਗਤਾਨਾਂ ਬਾਰੇ ਕੁਝ ਵੇਰਵਾ ਦੇ ਸਕਦੇ ਹੋ?

  ਕੀ ਤੁਸੀਂ ਖਾਸ ਇਨਾਮ ਦੇ ਭੁਗਤਾਨਾਂ ਬਾਰੇ ਕੁਝ ਵੇਰਵਾ ਦੇ ਸਕਦੇ ਹੋ?

  • ਅੱਜ ਤੱਕ ਦਾ ਸਭ ਤੋਂ ਵੱਡਾ ਭੁਗਤਾਨ 30 ਮਿਲਿਅਨ ਡਾਲਰ ਹੈ ਜਿਸਨੇ ਅਜਿਹੀ ਜਾਣਕਾਰੀ ਦਿੱਤੀ ਜੋ ਕਿ ਉਦੇ ਅਤੇ ਕੁਸੋ ਹੁਸੈਨ ਤੱਕ ਲੈ ਗਈ।

   ਫਿਲਿਪੀਅਨ੍ਜ਼ ਵਿੱਚ ਚਾਰ ਪਬਲਿਕ RFJ ਇਨਾਮ ਸਮਾਰੋਹ ਹੋਏ ਹਨ। ਸਭ ਤੋਂ ਹਾਲ ਦਾ ਸਮਾਰੋਹ ਜੂਨ 7, 2007 ਵਿੱਚ ਹੋਇਆ ਸੀ ਜਿੱਥੇ ਸਮਾਰੋਹ ਵਿੱਚ ਕੁੱਲ ਇਨਾਮਾਂ ਦਾ ਜੋੜ 10 ਮਿਲਿਅਨ ਡਾਲਰ ਸੀ। ਇਹ ਇਨਾਮ ਭੁਗਤਾਨ ਇਸ ਪ੍ਰੋਗਰਾਮ ਦੇ ਸ਼ੁਰੂ ਹੋਣ ਤੋਂ ਲੈ ਕੇ ਫਿਲਿਪੀਅਨ੍ਜ਼ ਵਿੱਚ ਸਭ ਤੋਂ ਵੱਡਾ RFJ ਭੁਗਤਾਨ ਸੀ।

 • ਜੇ ਤੁਸੀਂ ਆਮ ਤੌਰ ਤੇ ਖਾਸ ਜਾਣਕਾਰੀ ਨਹੀਂ ਦਿੰਦੇ ਹੋ ਤਾਂ ਅਸੀਂ ਕਿਵੇਂ ਪੱਕਾ ਕਰ ਸਕਦੇ ਹਾਂ ਕਿ ਤੁਸੀਂ ਇਨਾਮ ਦੇ ਭੁਗਤਾਨ ਅਸਲ ਵਿੱਚ ਕਰਦੇ ਹੋ?

  ਜੇ ਤੁਸੀਂ ਆਮ ਤੌਰ ਤੇ ਖਾਸ ਜਾਣਕਾਰੀ ਨਹੀਂ ਦਿੰਦੇ ਹੋ ਤਾਂ ਅਸੀਂ ਕਿਵੇਂ ਪੱਕਾ ਕਰ ਸਕਦੇ ਹਾਂ ਕਿ ਤੁਸੀਂ ਇਨਾਮ ਦੇ ਭੁਗਤਾਨ ਅਸਲ ਵਿੱਚ ਕਰਦੇ ਹੋ?

  • ਜਿਵੇਂ ਕਿ ਦੱਸਿਆ ਗਿਆ ਹੈ, RFJ ਮੁੱਖ ਅਤੇ ਖਾਸ ਇਨਾਮ ਭੁਗਤਾਨਾਂ ਬਾਰੇ ਕਦੀ-ਕਦਾਰ ਬਹੁਤ ਸੀਮਿਤ ਘੋਸ਼ਣਾਵਾਂ ਕਰਦਾ ਹੈ। ਅਸੀਂ ਕੀਤੇ ਗਏ ਕਿਸੇ ਵੀ ਭੁਗਤਾਨ ਦੀ ਗੁਪਤ ਰਿਪੋਰਟ ਕਾਂਗ੍ਰੇਸ ਨੂੰ ਵੀ ਕਰਦੇ ਹਾਂ।

 • ਕਿਸੇ ਇਨਾਮ ਨੂੰ ਪ੍ਰਾਪਤ ਕਰਨ ਲਈ ਕੀ ਯੋਗਤਾਵਾਂ ਚਾਹੀਦੀਆਂ ਹਨ? ਤੁਸੀਂ ਕਿਸ ਤਰੀਕੇ ਦੀ ਜਾਣਕਾਰੀ ਦੀ ਭਾਲ ਕਰ ਰਹੇ ਹੋ?

  ਕਿਸੇ ਇਨਾਮ ਨੂੰ ਪ੍ਰਾਪਤ ਕਰਨ ਲਈ ਕੀ ਯੋਗਤਾਵਾਂ ਚਾਹੀਦੀਆਂ ਹਨ? ਤੁਸੀਂ ਕਿਸ ਤਰੀਕੇ ਦੀ ਜਾਣਕਾਰੀ ਦੀ ਭਾਲ ਕਰ ਰਹੇ ਹੋ?

  • Anyone who provides actionable information that will either help us prevent or favorably resolve acts of international terrorism against the U.S. anywhere in the world may potentially be eligible for a reward.
   If, for example, a terrorist involved in either the planning or execution of an attack against U.S. persons and/or property is arrested or convicted as a result of information provided by a source, that source may be eligible for a reward.
   In addition, anyone with information regarding the identification or location of a key leader in an international terrorist organization may be eligible for a reward. Rewards may also be paid for information about an individual or organization that is trafficking drugs to finance acts of international terrorism or to raise money to sustain or support a terrorist organization.
   However, under the law that governs the program, U.S., state, local, and foreign government employees are generally not eligible for a reward if they provide information obtained in the performance of their official duties.

   ਕੋਈ ਵੀ ਵਿਅਕਤੀ ਜੋ ਕਾਰਵਾਈ ਕੀਤੇ ਜਾਣ ਲਾਇਕ ਜਾਣਕਾਰੀ ਪ੍ਰਦਾਨ ਕਰਦਾ ਹੈ ਜਿਸ ਨਾਲ ਦੁਨੀਆਂ ਭਰ ਵਿੱਚ ਕਿਧਰੇ ਵੀ ਅਮਰੀਕੀ ਹਿਤਾਂ ਦੇ ਖਿਲਾਫ਼ ਅੰਤਰਰਾਸ਼ਟਰੀ ਆਤੰਕਵਾਦ ਦੀਆਂ ਕਾਰਵਾਈਆਂ ਨੂੰ ਰੋਕਣ ਵਿੱਚ ਜਾਂ ਅਨੁਕੂਲ ਢੰਗ ਨਾਲ ਸੁਲਝਾਉਣ ਵਿੱਚ ਮਦਦ ਮਿਲਦੀ ਹੈ, ਉਹ ਸੰਭਾਵਿਤ ਤੌਰ ਤੇ ਇੱਕ ਇਨਾਮ ਦਾ ਹੱਕਦਾਰ ਹੋ ਸਕਦਾ/ਸਕਦੀ ਹੈ।

   ਜੇ, ਉਦਾਹਰਨ ਲਈ, ਕੋਈ ਆਤੰਕਵਾਦੀ ਅਮਰੀਕੀ ਨਾਗਰਿਕਾਂ ਅਤੇ/ਜਾਂ ਸੰਪਤੀ ਦੇ ਖਿਲਾਫ਼ ਕਿਸੇ ਹਮਲੇ ਦੀ ਯੋਜਨਾ ਬਣਾ ਰਿਹਾ ਹੈ ਜਾਂ ਉਸ ਤੇ ਅਮਲ ਕਰ ਰਿਹਾ ਹੈ, ਉਸਨੂੰ ਕਿਸੇ ਸੋਮੇ ਰਾਹੀਂ ਪ੍ਰਦਾਨ ਕੀਤੀ ਗਈ ਜਾਣਕਾਰੀ ਦੇ ਨਤੀਜੇ ਵਜੋਂ ਗਿਰਫ਼ਤਾਰ ਕੀਤਾ ਗਿਆ ਜਾਂ ਮੁਜਰਮ ਮੰਨਿਆ ਗਿਆ ਤਾਂ ਉਹ ਸੋਮਾ ਇੱਕ ਇਨਾਮ ਦਾ ਪਾਤਰ ਹੋ ਸਕਦਾ/ਸਕਦੀ ਹੈ।

   ਨਾਲ ਹੀ, ਕੋਈ ਵੀ ਜਿਸ ਕੋਲ ਅੰਤਰਰਾਸ਼ਟਰੀ ਆਤੰਕਵਾਦ ਸੰਸਥਾ ਦੇ ਕਿਸੇ ਮੁੱਖ ਲੀਡਰ ਦੀ ਪਛਾਣ ਜਾਂ ਸਥਿਤੀ ਬਾਰੇ ਜਾਣਕਾਰੀ ਹੈ ਉਹ ਇੱਕ ਇਨਾਮ ਦਾ ਪਾਤਰ ਹੋ ਸਕਦਾ/ਸਕਦੀ ਹੈ। ਕਿਸੀ ਅਜਿਹੇ ਵਿਅਕਤੀ ਜਾਂ ਸੰਸਥਾ ਬਾਰੇ ਜਾਣਕਾਰੀ ਲਈ ਵੀ ਇਨਾਮ ਦਾ ਭੁਗਤਾਨ ਕੀਤਾ ਜਾ ਸਕਦਾ ਹੈ ਜੋ ਅੰਤਰਰਾਸ਼ਟਰੀ ਆਤੰਕਵਾਦ ਦੀਆਂ ਕਾਰਵਾਈਆਂ ਲਈ ਵਿੱਤ ਪ੍ਰਦਾਨ ਕਰਨ ਲਈ ਜਾਂ ਕਿਸੇ ਆਤੰਕਵਾਦ ਸੰਸਥਾ ਨੂੰ ਬਣਾਏ ਰੱਖਣ ਜਾਂ ਸਹਾਇਤਾ ਕਰਨ ਲਈ ਨਸ਼ੀਲੇ ਪਦਾਰਥਾਂ ਦੇ ਲੇਨ-ਦੇਨ ਕਰ ਰਿਹਾ ਹੈ।

   ਹਾਲਾਂਕਿ, ਉਸ ਕਾਨੂੰਨ ਦੇ ਤਹਿਤ, ਜੋ ਇਸ ਪ੍ਰੋਗਰਾਮ ਨੂੰ ਸੰਚਾਲਿਤ ਕਰਦਾ ਹੈ, ਅਮਰੀਕੀ, ਰਾਜ, ਸਥਾਨਕ ਅਤੇ ਵਿਦੇਸ਼ੀ ਸਰਕਾਰੀ ਕਰਮਚਾਰੀ ਆਮ ਤੌਰ ਤੇ ਇੱਕ ਇਨਾਮ ਨੂੰ ਪ੍ਰਾਪਤ ਕਰਨ ਦੇ ਹੱਕਦਾਰ ਨਹੀਂ ਹੋ ਸਕਦੇ ਹਨ ਜੇ ਉਹ ਆਪਣੀਆਂ ਆਧਿਕਾਰਕ ਫ਼ਰਜ਼ਾਂ ਦੇ ਕਾਰਗੁਜ਼ਾਰੀ ਦੇ ਦੌਰਾਨ ਪ੍ਰਾਪਤ ਕੀਤੀ ਗਈ ਜਾਣਕਾਰੀ ਪ੍ਰਦਾਨ ਕਰਦੇ ਹਨ।

 • ਜੇ ਕੋਈ ਸੋਮਾ ਕਿਸੇ ਆਤੰਕਵਾਦੀ ਬਾਰੇ ਜਾਣਕਾਰੀ ਦੇਣ ਲਈ ਆਪਣੀ ਜਿੰਦਗੀ ਨੂੰ ਖਤਰੇ ਵਿੱਚ ਪਾਉਂਦਾ/ਪਾਉਂਦੀ ਹੈ ਅਤੇ ਬਾਅਦ ਵਿੱਚ ਉਸਨੂੰ ਪਤਾ ਚੱਲਦਾ ਹੈ ਕਿ ਉਸਦੀ ਜਿੰਦਗੀ ਖਤਰੇ ਵਿੱਚ ਹੈ ਤਾਂ ਕੀ ਹੋਵੇਗਾ? ਕੀ RFJ ਸੁਰੱਖਿਆ ਪ੍ਰਦਾਨ ਕਰ ਸਕਦਾ ਹੈ?

  ਜੇ ਕੋਈ ਸੋਮਾ ਕਿਸੇ ਆਤੰਕਵਾਦੀ ਬਾਰੇ ਜਾਣਕਾਰੀ ਦੇਣ ਲਈ ਆਪਣੀ ਜਿੰਦਗੀ ਨੂੰ ਖਤਰੇ ਵਿੱਚ ਪਾਉਂਦਾ/ਪਾਉਂਦੀ ਹੈ ਅਤੇ ਬਾਅਦ ਵਿੱਚ ਉਸਨੂੰ ਪਤਾ ਚੱਲਦਾ ਹੈ ਕਿ ਉਸਦੀ ਜਿੰਦਗੀ ਖਤਰੇ ਵਿੱਚ ਹੈ ਤਾਂ ਕੀ ਹੋਵੇਗਾ? ਕੀ RFJ ਸੁਰੱਖਿਆ ਪ੍ਰਦਾਨ ਕਰ ਸਕਦਾ ਹੈ?

  • ਜਿਵੇਂ ਕਿ ਉੱਤੇ ਦੱਸਿਆ ਗਿਆ ਹੈ, ਗੁਪਤਤਾ RFJ ਪ੍ਰੋਗਰਾਮ ਦਾ ਇੱਕ ਮੁੱਖ ਆਧਾਰ ਹਨ। RFJ ਕਿਸੇ ਇਨਾਮ ਦੀ ਪੇਸ਼ਕਸ਼ ਦੇ ਪਰਤਾਵੇ ਵਜੋਂ ਜਾਣਕਾਰੀ ਪ੍ਰਦਾਨ ਕਰਦਾ ਹੈ ਅਤੇ/ਜਾਂ ਜੋ ਇਨਾਮ ਪ੍ਰਾਪਤ ਕਰਦਾ ਹੈ, ਦੀ ਪਛਾਣ ਨੂੰ ਪੂਰੀ ਤਰ੍ਹਾਂ ਗੁਪਤ ਰੱਖਦਾ ਹੈ। ਨਾਲ ਹੀ, ਕਿਸੇ ਸੋਮੇ ਅਤੇ/ਜਾਂ ਉਸਦੇ ਪਰਿਵਾਰ ਲਈ ਦੂਜੀ ਥਾਂ ਦੇ ਵੱਸਣਾ ਉਪਲਬਧ ਹੋ ਸਕਦਾ ਹੈ, ਪਰ ਇਨ੍ਹਾਂ ਮਸਲਿਆਂ ਤੇ ਵੱਖ-ਵੱਖ ਆਧਾਰ ਤੇ ਵਿਚਾਰ ਕੀਤਾ ਜਾਣਾ ਜ਼ਰੂਰੀ ਹੈ।

 • ਵਿਅਕਤੀਆਂ ਨੂੰ ਭੁਗਤਾਨ ਕਿਵੇਂ ਪ੍ਰਾਪਤ ਹੁੰਦਾ ਹੈ?

  ਵਿਅਕਤੀਆਂ ਨੂੰ ਭੁਗਤਾਨ ਕਿਵੇਂ ਪ੍ਰਾਪਤ ਹੁੰਦਾ ਹੈ?

  • Each reward nomination is considered on a case-by-case basis. The process for paying a reward is as follows:
   Either a U.S. investigating agency, such as the Department of Defense or the FBI, or a U.S. embassy abroad, must first nominate a person for a reward. An interagency committee then carefully evaluates the information. If the Interagency Rewards Committee believes an individual is eligible for a reward, it recommends that the Secretary of State approve a reward.
   The recommendation of the Committee, however, is not binding. The Secretary of State has complete discretion over whether or not to authorize a given reward, and can change the amount of the reward, within the terms of the law.
   If there is a federal criminal jurisdiction in the matter, the Secretary requests the concurrence of the Attorney General before paying the reward.

   ਇਨਾਮ ਦੀ ਹਰੇਕ ਨਾਮਜ਼ਦਗੀ ਦੇ ਮਸਲਿਆਂ ਤੇ ਵੱਖ-ਵੱਖ ਆਧਾਰ ਤੇ ਵਿਚਾਰ ਕੀਤਾ ਜਾਂਦਾ ਹੈ। ਇੱਕ ਇਨਾਮ ਦੇ ਭੁਗਤਾਨ ਦੀ ਪ੍ਰਕਿਰਿਆ ਹੇਠਾਂ ਅਨੁਸਾਰ ਹੈ:

   ਜਾਂ ਤਾਂ ਇੱਕ ਅਮਰੀਕੀ ਜਾਂਚ-ਪੜਤਾਲ ਏਜੰਸੀ, ਜਿਵੇਂ ਕਿ ਡਿਪਾਰਟਮੇਂਟ ਆਫ਼ ਡਿਫੇਨਸ ਜਾਂ FBI ਜਾਂ ਕੋਈ ਵਿਦੇਸ਼ ਵਿੱਚ ਅਮਰੀਕੀ ਦੂਤਾਵਾਸ, ਦਾ ਕਿਸੇ ਵਿਅਕਤੀ ਦੀ ਇੱਕ ਇਨਾਮ ਲਈ ਨਾਮਜ਼ਦਗੀ ਕਰਨਾ ਜ਼ਰੂਰੀ ਹੈ। ਫਿਰ ਇੱਕ ਇੰਟਰ-ਏਜੰਸੀ ਕਮੇਟੀ ਧਿਆਨ ਨਾਲ ਜਾਣਕਾਰੀ ਦਾ ਮੁਲੰਕਣ ਕਰਦੀ ਹੈ। ਜੇ ਇੰਟਰ-ਏਜੰਸੀ ਕਮੇਟੀ ਦਾ ਮੰਨਣਾ ਹੈ ਕਿ ਕੋਈ ਵਿਅਕਤੀ ਇੱਕ ਇਨਾਮ ਦਾ ਪਾਤਰ ਹੈ ਤਾਂ ਉਹ ਸਿਫ਼ਾਰਸ਼ ਕਰਦੀ ਹੈ ਕਿ ਸੈਕਟਰੀ ਆਫ਼ ਸਟੇਟ ਇੱਕ ਇਨਾਮ ਨੂੰ ਮਨਜ਼ੂਰ ਕਰੇ।

   ਹਾਲਾਂਕਿ, ਕਮੇਟੀ ਦੀ ਸਿਫ਼ਾਰਸ਼ ਬੱਝਵਾਂ ਨਹੀਂ ਹੁੰਦੀ ਹੈ। ਸੈਕਟਰੀ ਆਫ਼ ਸਟੇਟ ਦੀ ਮਰਜ਼ੀ ਹੈ ਕਿ ਉਹ ਕਿਸੇ ਦਿੱਤੇ ਗਏ ਇਨਾਮ ਨੂੰ ਮਨਜ਼ੂਰੀ ਦਵੇ ਜਾਂ ਨਾ ਦਵੇ ਅਤੇ ਉਹ, ਕਾਨੂੰਨ ਦੀਆਂ ਸ਼ਰਤਾਂ ਦੇ ਅੰਦਰ-ਅੰਦਰ ਇਨਾਮ ਦੀ ਧਨ ਰਾਸ਼ੀ ਵਿੱਚ ਵੀ ਬਦਲਾਵ ਕਰ ਸਕਦਾ/ਸਕਦੀ ਹੈ।

   ਜੇ ਇਸ ਮਸਲੇ ਵਿੱਚ ਕੋਈ ਸੰਘੀ ਆਪਰਾਧਿਕ ਅਧਿਕਾਰ ਖੇਤਰ ਹੈ, ਤਾਂ ਸੈਕਟਰੀ ਇਨਾਮ ਦੇ ਭੁਗਤਾਨ ਤੋਂ ਪਹਿਲਾਂ ਐਟਰਨੀ ਜਨਰਲ ਦੀ ਰਜ਼ਾਮੰਦੀ ਲਈ ਬੇਨਤੀ ਕਰ ਸਕਦਾ/ਸਕਦੀ ਹੈ।

 • ਇਨਾਮ ਦੇ ਭੁਗਤਾਨ ਦੀਆਂ ਧਨ-ਰਾਸ਼ੀਆਂ ਦਾ ਨਿਰਧਾਰਨ ਕਿਵੇਂ ਹੁੰਦਾ ਹੈ?

  ਇਨਾਮ ਦੇ ਭੁਗਤਾਨ ਦੀਆਂ ਧਨ-ਰਾਸ਼ੀਆਂ ਦਾ ਨਿਰਧਾਰਨ ਕਿਵੇਂ ਹੁੰਦਾ ਹੈ?

  • ਇਨਾਮ ਦੀ ਭੁਗਤਾਨ ਦੀਆਂ ਧਨ ਰਾਸ਼ੀਆਂ ਕਈ ਕਾਰਕਾਂ ਤੇ ਨਿਰਭਰ ਕਰਦੀਆਂ ਹਨ, ਜਿਸ ਵਿੱਚ ਹੇਠਾਂ ਲਿੱਖੇ ਸ਼ਾਮਿਲ ਹਨ ਪਰ ਇਨ੍ਹਾਂ ਤੱਕ ਹੀ ਸੀਮਿਤ ਨਹੀਂ ਹਨ, ਕਿਸੇ ਦਿੱਤੇ ਆਤੰਕਵਾਦੀ ਰਾਹੀਂ ਹੋਣ ਵਾਲਾ ਖਤਰਾ, ਅਮਰੀਕੀ ਨਾਗਰਿਕਾਂ ਜਾਂ ਸੰਪਤੀ ਨੂੰ ਜੋਖਮ ਜਾਂ ਸੱਟ ਦੀ ਗੰਭੀਰਤਾ, ਪ੍ਰਦਾਨ ਕੀਤੀ ਗਈ ਜਾਣਕਾਰੀ ਦਾ ਮੁੱਲ, ਕਿਸੇ ਸੋਮੇ ਉਸਦੇ ਪਰਿਵਾਰ ਰਾਹੀਂ ਸਾਮ੍ਹਣਾ ਕੀਤਾ ਗਿਆ ਖਤਰਾ ਅਤੇ ਕਿਸੀ ਜਾਂਚ-ਪੜਤਾਲ ਜਾਂ ਮੁਕੱਦਮੇ ਵਿੱਚ ਕਿਸੇ ਸੋਮੇ ਦੇ ਸਹਿਯੋਗ ਦੀ ਸੀਮਾ।

 • ਕੀ RFJ ਨੇ ਕਿਸੇ ਨੂੰ ਨਿਆਂ ਲਈ ਇਨਾਮ ਸੂਚੀ ‘ਚੋਂ ਕੱਢਿਆ ਹੈ? ਜੇ ਅਜਿਹਾ ਕੀਤਾ ਗਿਆ ਹੈ, ਤਾਂ ਕਿਸਨੂੰ ਅਤੇ ਕਿਉਂ?

  ਕੀ RFJ ਨੇ ਕਿਸੇ ਨੂੰ ਨਿਆਂ ਲਈ ਇਨਾਮ ਸੂਚੀ ‘ਚੋਂ ਕੱਢਿਆ ਹੈ? ਜੇ ਅਜਿਹਾ ਕੀਤਾ ਗਿਆ ਹੈ, ਤਾਂ ਕਿਸਨੂੰ ਅਤੇ ਕਿਉਂ?

  • ਹਾਂ, ਨਿਆਂ ਲਈ ਇਨਾਮ ਪ੍ਰੋਗਰਾਮ ਨੇ ਕੁਝ ਸਾਲਾਂ ਵਿੱਚ ਕਈ ਸੰਦਿਗਧ ਵਿਅਕਤੀਆਂ ਨੂੰ ਆਪਣੀ ਸੂਚੀ ‘ਚੋਂ ਹਟਾ ਦਿੱਤਾ ਹੈ, ਜਿਸ ਵਿੱਚ ਬੈਤੁੱਲਾ ਮਹਿਸੂਦ, ਬਾਲੀ ਤੇ ਬੰਮਬਾਰੀ ਕਰਨ ਵਾਲਾ ਦੁਲਮਤੀਨ, ਓਸਾਮਾ ਬਿਨ ਲਾਦੇਨ, ਅਤਿਯਾਹ ਅਬਦੁਲ ਅਲ-ਰਹਿਮਾਨ, ਅਤੇ ਫ਼ਜੂਲ ਅਬਦੁਲਾਹ ਮੋਹਮੱਦ। ਸੰਦਿਗਧ ਵਿਅਕਤੀਆਂ ਨੂੰ RFJ ਸੂਚੀ ‘ਚੋਂ ਹਟਾਉਣ ਦੇ ਕਈ ਕਾਰਨ ਹੋ ਸਕਦੇ ਹਨ, ਜਿਨ੍ਹਾਂ ਵਿੱਚ ਜਦੋਂ ਉਹ ਨੂੰ ਕਨੂੰਨ ਲਾਗੂ ਕਰਨ ਵਾਲੇ ਅਧਿਕਾਰੀਆਂ ਰਾਹੀਂ ਫੜੇ ਜਾਂਦੇ ਹਨ ਜਾਂ ਕਿਸੇ ਆਧਿਕਾਰਕ ਸੋਮੇ ਤੋਂ ਉਨ੍ਹਾਂ ਦੀ ਮੌਤ ਦੀ ਪੁਸ਼ਟੀ ਹੋ ਜਾਂਦੀ ਹੈ।

 • ਕੀ ਤੁਸੀਂ ਨਿਆਂ ਲਈ ਇਨਾਮ ਫੰਡ ਬਾਰੇ ਕੁਝ ਜਾਣਕਾਰੀ ਦੇ ਸਕਦੇ ਹੋ?

  ਕੀ ਤੁਸੀਂ ਨਿਆਂ ਲਈ ਇਨਾਮ ਫੰਡ ਬਾਰੇ ਕੁਝ ਜਾਣਕਾਰੀ ਦੇ ਸਕਦੇ ਹੋ?

  • ਨਿਆਂ ਲਈ ਇਨਾਮ ਫ਼ੰਡ ਇੱਕ ਗੈਰ-ਸਰਕਾਰੀ, ਗੈਰ-ਮੁਨਾਫ਼ੇ ਵਾਲੀ 501(c)(3) ਖਰੈਤੀ ਸੰਸਥਾ ਹੈ ਜਿਸਦਾ ਅਮਰੀਕੀ ਡਿਪਾਰਟਮੇਂਟ ਆਫ਼ ਸਟੇਟ ਦੇ ਨਿਆਂ ਨਾਲ ਇਨਾਮ ਪ੍ਰੋਗਰਾਮ ਨਾਲ ਇਕੱਲਾ ਸੰਬੰਧ ਇਹ ਹੈ ਕਿ ਅਮਰੀਕਾ ਦੇ ਅੰਦਰ ਅਤੇ ਵਿਦੇਸ਼ ਵਿੱਚ ਕਿਰਿਆਸ਼ੀਲ ਆਤੰਕਵਾਦੀਆਂ ਦੀ ਪਛਾਣ ਅਤੇ ਫੜਿਆ ਜਾਣ ਵਿੱਚ ਵਰਤੋਂ ਲਈ ਨਿੱਜੀ ਯੋਗਦਾਨਾਂ ਨੂੰ ਇਕੱਠਾ ਕਰਨ ਅਤੇ ਪ੍ਰਦਾਨ ਕਰਨ ਦਾ ਉਦੇਸ਼ ਹੈ। ਨਿਆਂ ਲਈ ਇਨਾਮ ਅਮਰੀਕੀ ਨਾਗਰਿਕਾਂ ਦੇ ਇੱਕ ਸਮੂਹ ਰਾਹੀਂ ਬਣਾਇਆ ਗਿਆ ਅਤੇ ਚਲਾਇਆ ਜਾਂਦਾ ਹੈ। ਇਸ ਸਮੂਹ ਸਿਤੰਬਰ 11 ਤੋਂ ਕੁਝ ਹੀ ਸਮੇਂ ਬਾਅਦ ਡਿਪਾਰਟਮੇਂਟ ਆਫ਼ ਸਟੇਟ ਦੇ ਕੋਲ ਗਿਆ ਅਤੇ ਇਸਨੇ RFJ ਦੀ ਸਹਾਇਤਾ ਲਈ ਆਮ ਜਨਤਾ ਕੋਲੋਂ ਯੋਗਦਾਨਾਂ ਦੇ ਰਾਹੀਂ ਪੈਸਾ ਇਕੱਠਾ ਕਰਨ ਲਈ ਅਨੁਮੋਦਨ ਦੀ ਬੇਨਤੀ ਕੀਤੀ। ਅਸੀਂ ਇਸ ਪ੍ਰਸਤਾਵ ਦੀ ਸਮੀਖਿਆ ਕੀਤੀ ਅਤੇ ਨਿਆਂ ਲਈ ਇਨਾਮ ਦੇ ਫੰਡ ਦੀਆਂ ਕੋਸ਼ਿਸ਼ਾਂ ਨੂੰ ਸਮਰਥਨ ਦਿੱਤਾ। ਸਿਤੰਬਰ 11 ਤੋਂ ਬਾਅਦ ਦੇ ਵਰ੍ਹਿਆਂ ਵਿੱਚ ਸਹਾਇਤਾ ਦੇਣ ਤੋਂ ਬਾਅਦ ਇਸ ਫੰਡ ਨੂੰ ਅਗਸਤ 2008 ਵਿੱਚ ਖਤਮ ਕਰ ਦਿੱਤਾ ਹੈ।

 • ਇਨਾਮ ਦੀ ਪੇਸ਼ਕਸ਼ ਕਰਕੇ ਕੀ ਤੁਸੀਂ ਬਾਉਂਟੀ ਹੰਟਰਾਂ (ਉਹ ਵਿਅਕਤੀ ਜੋ ਇਨਾਮ ਦੇ ਲਾਲਚ ਵਿੱਚ ਅਪਰਾਧੀਆਂ ਦੀ ਤਲਾਸ਼ ਕਰਦੇ ਹਨ) ਨੂੰ ਉਕਸਾ ਨਹੀਂ ਰਹੇ ਹੋ?

  ਇਨਾਮ ਦੀ ਪੇਸ਼ਕਸ਼ ਕਰਕੇ ਕੀ ਤੁਸੀਂ ਬਾਉਂਟੀ ਹੰਟਰਾਂ (ਉਹ ਵਿਅਕਤੀ ਜੋ ਇਨਾਮ ਦੇ ਲਾਲਚ ਵਿੱਚ ਅਪਰਾਧੀਆਂ ਦੀ ਤਲਾਸ਼ ਕਰਦੇ ਹਨ) ਨੂੰ ਉਕਸਾ ਨਹੀਂ ਰਹੇ ਹੋ?

  • ਅਸੀਂ ਬਾਉਂਟੀ ਹੰਟਰਾਂ (ਉਹ ਵਿਅਕਤੀ ਜੋ ਇਨਾਮ ਦੇ ਲਾਲਚ ਵਿੱਚ ਅਪਰਾਧੀਆਂ ਦੀ ਤਲਾਸ਼ ਕਰਦੇ ਹਨ) ਅਤੇ ਹੋਰਨਾਂ ਗੈਰ-ਸਰਕਾਰੀ ਵਿਅਕਤੀਆਂ ਨੂੰ ਆਤੰਕਵਾਦੀਆਂ ਦੀ ਗਿਰਫ਼ਤਾਰੀ ਦੇ ਪਿੱਛੇ ਲਗਣ ਤੋਂ ਕੜਾਈ ਨਾਲ ਨਿਰਾਸਤ ਕਰਦੇ ਹਾਂ; ਇਸਦੀ ਬਜਾਇ RFJ ਉਸ ਜਾਣਕਾਰੀ ਲਈ ਇਨਾਮ ਦਿੰਦਾ ਹੈ ਜੋ ਉੱਚਿਤ ਸਰਕਾਰੀ ਅਧਿਕਾਰੀਆਂ ਨੂੰ ਅਜਿਹੇ ਵਿਅਕਤੀਆਂ ਦਾ ਪਤਾ ਲਗਾਉਣ ਅਤੇ ਪਕੜਣ ਦੇ ਕਾਬਿਲ ਬਣਾਦੀ ਹੈ।

 • ਜੇ ਮੈਂ ਜਾਣਕਾਰੀ ਦੇਣਾ ਚਾਵਾਂ ਤਾਂ ਮੈਂ ਕਿਸ ਨਾਲ ਸੰਪਰਕ ਕਰਾਂ?

  ਜੇ ਮੈਂ ਜਾਣਕਾਰੀ ਦੇਣਾ ਚਾਵਾਂ ਤਾਂ ਮੈਂ ਕਿਸ ਨਾਲ ਸੰਪਰਕ ਕਰਾਂ?

  • People with information should contact the Regional Security Office at the nearest U.S. embassy or consulate, the FBI, or use the following contact information:
   Mailing address: RFJ, Washington D.C. 20522-0303, USA Toll-free number: 1-800-US-REWARDS Email: [email protected]

   ਜਿਨ੍ਹਾਂ ਲੋਕਾਂ ਕੋਲ ਜਾਣਕਾਰੀ ਹੈ ਉਨ੍ਹਾਂ ਨੂੰ ਆਪਣੇ ਸਭ ਤੋਂ ਨੇੜੇ ਦੇ ਅਮਰੀਕੀ ਦੂਤਾਵਾਸ ਜਾਂ ਕਾਉਂਸੁਲੇਟ ਦੇ ਖੇਤਰੀ ਸੁਰੱਖਿਆ ਦਫਤਰ ਨਾਲ, FBI ਨਾਲ ਸੰਪਰਕ ਕਰਨਾ ਚਾਹੀਦਾ ਹੈ ਜਾਂ ਹੇਠਾਂ ਦਿੱਤੀ ਸੰਪਰਕ ਜਾਣਕਾਰੀ ਦੀ ਵਰਤੋਂ ਕਰਨੀ ਚਾਹੀਦੀ ਹੈ:

   ਡਾਕ ਪਤਾ: RFJ, Washington D.C. 20522-0303, USA ਟੋਲ ਫ਼੍ਰੀ ਨੰਬਰ: 1-800-US-REWARDS ਈਮੇਲ: [email protected]

 • ਮੈਂ ਆਪਣੀ ਪੇਸ਼ਕਾਰੀ ਜਾਂ ਪ੍ਰਕਾਸ਼ਨ ਵਿੱਚ ਤੁਹਾਡੀ ਵੇਬਸਾਈਟ ਤੋਂ ਸਮੱਗਰੀ (ਤਸਵੀਰਾਂ) ਦੀ ਵਰਤੋਂ ਕਰਨ ਦੇ ਲਈ ਇਜਾਜ਼ਤ ਲੈਣਾ ਚਾਹੁੰਦਾ/ਚਾਹੁੰਦੀ ਹਾਂ।

  ਮੈਂ ਆਪਣੀ ਪੇਸ਼ਕਾਰੀ ਜਾਂ ਪ੍ਰਕਾਸ਼ਨ ਵਿੱਚ ਤੁਹਾਡੀ ਵੇਬਸਾਈਟ ਤੋਂ ਸਮੱਗਰੀ (ਤਸਵੀਰਾਂ) ਦੀ ਵਰਤੋਂ ਕਰਨ ਦੇ ਲਈ ਇਜਾਜ਼ਤ ਲੈਣਾ ਚਾਹੁੰਦਾ/ਚਾਹੁੰਦੀ ਹਾਂ।

  •  

   ਜਦੋਂ ਤੱਕ ਕਿ ਕੋਈ ਕਾਪੀਰਾਇਟ ਨਾ ਦੱਸਿਆ ਗਿਆ ਹੋਵੇ ਤਾਂ ਵੇਬਸਾਈਟ ਤੇ ਦਿੱਤੀ ਗਈ ਜਾਣਕਾਰੀ ਪਬਲਿਕ ਡੋਮੇਨ ਵਿੱਚ ਹੈ ਅਤੇ ਬਿਨਾਂ RFJ ਦੀ ਇਜਾਜ਼ਤ ਦੇ ਉਸਦਾ ਦੁਬਾਰਾ ਤੋਂ ਨਿਰਮਾਣ, ਪ੍ਰਕਾਸ਼ਨ ਜਾਂ ਉਂਦਾ ਵਰਤੋਂ ਕੀਤੀ ਜਾ ਸਕਦੀ ਹੈ। ਅਸੀਂ ਬੇਨਤੀ ਕਰਦੇ ਹਾਂ RFJ ਨੂੰ ਜਾਣਕਾਰੀ ਦੇ ਸੋਮੇ ਦੀ ਤਰ੍ਹਾਂ ਦੱਸਿਆ ਜਾਣਾ ਚਾਹੀਦਾ ਹੈ ਅਤੇ ਕਿਸੇ ਵੀ ਤਸਵੀਰਾਂ ਲੈਣ ਵਾਲੇ ਨੂੰ ਜਾਂ ਲੇਖਕ ਨੂੰ ਜਾਂ RFJ ਨੂੰ, ਜਿਵੇਂ ਉੱਚਿ ਹੋਵੇ, ਮਾਨਤਾ ਦਿਓ।

   ਜੇ ਕਿਸੇ ਤਸਵੀਰ, ਚਿੱਤਰ, ਜਾਂ ਕਿਸੇ ਹੋਰ ਸਮੱਗਰੀ ਤੇ ਕਾਪੀਰਾਈਟ ਦਿੱਤਾ ਗਿਆ ਹੋਵੇ ਤਾਂ ਇਨ੍ਹਾਂ ਸਮੱਗਰੀਆਂ ਲਈ ਇਜਾਜ਼ਤ ਮੂਲ ਸੋਮੇ ਤੋਂ ਲੈਣੀ ਜ਼ਰੂਰੀ ਹੈ। ਨਾਲ ਹੀ, ਤੁਹਾਨੂੰ ਪਤਾ ਹੋਣਾ ਚਾਹੀਦਾ ਹੈ ਕਿ ਇੱਕ ਆਪਰਾਧਕ ਅਧਿਨਿਯਮ 18 U.S.C. 713 ਦੇ ਤਹਿਤ, ਇਸ ਅਨੁਭਾਗ ਵਿੱਚ ਦਿੱਤੇ ਗਏ ਕੁਝ ਖਾਸ ਹਾਲਾਤਾਂ ਵਿੱਚ ਗ੍ਰੇਟ ਸੀਲ ਆਫ਼ ਦੀ ਯੁਨਾਇਟੇਡ ਸਟੇਟ੍ਸ ਦੀ ਵਰਤੋਂ ਦੀ ਮਨਾਹੀ ਹੈ; ਇਸ ਲਈ ਅਸੀਂ ਸੁਝਾਓ ਦਿੰਦੇ ਹਾਂ ਕਿ ਗ੍ਰੇਟ ਸੀਲ ਦੀ ਕਿਸੇ ਵੀ ਸੰਦਰਭ ਵਿੱਚ ਵਰਤੋਂ ਕਰਨ ਤੋਂ ਪਹਿਲਾਂ ਕਿਸੇ ਵਕੀਲ ਤੋਂ ਸਲਾਹ ਲਓ।