ਵਾੰਟੇਡ
ਜਾਣਕਾਰੀ ਜੋ ਨਿਆਂ ਤੱਕ ਲੈ ਜਾਂਦੀ ਹੋ...

ਅਬਦੁਲੱਹਾ ਅਹਿਮਦ ਅਬਦੁਲੱਹਾ

10 ਮਿਲਿਅਨ ਡਾਲਰਾਂ ਤੱਕ ਇਨਾਮ

ਅਬਦੁੱਲਾ, ਅਲ-ਕਾਇਦਾ ਦਾ ਸੀਨੀਅਰ ਲੀਡਰ ਹੈ ਅਤੇ ਅਲ-ਕਾਇਦਾ ਦੀ ਲੀਡਰਸ਼ਿਪ ਕਾਉਂਸਿਲ “ਮਜਲਿਸ ਅਲ-ਸ਼ੁਰਾ” ਦਾ ਸਦੱਸ ਹੈ। ਅਬਦੁੱਲਾ, ਅਲ-ਕਾਇਦਾ ਲਈ ਇੱਕ ਅਨੁਭਵੀ ਵਿੱਤੀ ਅਫ਼ਸਰ, ਸਹੂਲਤ ਕਰਤਾ, ਅਤੇ ਕੰਮਾਂ ਸਬੰਧੀ ਯੋਜਨਾ ਬਣਾਉਣ ਵਾਲਾ ਵਿਅਕਤੀ ਹੈ।

ਅਬਦੁੱਲਾ ਨੂੰ 7 ਅਗਸਤ, 1998 ਵਿੱਚ, ਡਾਰ ਐਸ ਸਲਾਮ, ਤਨਜ਼ਾਨਿਆ ਅਤੇ ਨੈਰੋਬੀ, ਕੀਨਿਆ ਵਿੱਚ ਅਮਰੀਕੀ ਦੂਤਾਵਾਸਾਂ ‘ਤੇ ਬੰਬਾਰੀਆਂ ਵਿੱਚ ਉਸਦੀ ਭੂਮਿਕਾ ਲਈ, ਨਵੰਬਰ 1998 ਵਿੱਚ ਫੈਡਰਲ ਗ੍ਰੇਂਡ ਜਿਊਰੀ ਵੱਲੋਂ ਦੋਸ਼ੀ ਠਹਿਰਾਇਆ ਗਿਆ ਸੀ। ਹਮਲਿਆਂ ਵਿੱਚ 224 ਨਾਗਰਿਕ ਮਾਰੇ ਗਏ ਸਨ ਅਤੇ ਹੋਰ 5,000 ਤੋਂ ਵੱਧ ਜ਼ਖਮੀ ਹੋਏ ਸਨ।

1990 ਵਿੱਚ, ਅਬਦੁੱਲਾ ਨੇ ਅਲ-ਕਾਇਦਾ ਦੇ ਬੰਦਿਆਂ ਦੇ ਨਾਲ-ਨਾਲ ਸੋਮਾਲੀ ਆਦੀਵਾਸੀਆਂ ਨੂੰ ਸੈਨਾ ਨੂੰ ਵੀ ਟ੍ਰੇਨਿੰਗ ਦਿੱਤੀ, ਜਿਹਨਾਂ ਨੇ ਓਪਰੇਸ਼ਨ ਰੀਸਟੋਰ ਹੋਪ ਦੇ ਦੌਰਾਨ ਮੋਗਾਦਿਸ਼ੂ ਵਿੱਚ ਅਮਰੀਕੀ ਬਲਾਂ ਦੇ ਵਿਰੁੱਧ ਲੜਾਈ ਕੀਤੀ ਸੀ। 1996-1998 ਤੋਂ, ਉਸਨੇ ਅਫ਼ਗਾਨਿਸਤਾਨ ਵਿੱਚ ਕਈ ਅਲ-ਕਾਇਦਾ ਟ੍ਰੇਨਿੰਗ ਕੈਂਪ ਚਲਾਏ।

ਦੂਤਾਵਾਸ ਤੇ ਬੰਬਾਰੀ ਤੋਂ ਬਾਅਦ, ਅਬਦੁੱਲਾ ਇਰਾਨ ਦੇ ਇਸਲਾਮਿਕ ਰੇਵੋਲਿਉਸ਼ਨਰੀ ਗਾਰਡ ਕੋਰਪਸ (IRGC) ਦੀ ਸੁਰੱਖਿਆ ਹੇਠ ਇਰਾਨ ਚਲਾ ਗਿਆ। 2003 ਵਿੱਚ, ਇਰਾਨੀ ਅਥਾੱਰਿਟੀਜ਼ ਨੇ ਉਸਨੂੰ ਅਤੇ ਅਲ-ਕਾਇਦਾ ਦੇ ਹੋਰ ਲੀਡਰਾਂ ਨੂੰ ਨਜ਼ਰਬੰਦ ਕਰ ਲਿਆ। ਸਤੰਬਰ 2015 ਵਿੱਚ, ਅਬਦੁੱਲਾ ਅਤੇ ਅਲ-ਕਾਇਦਾ ਦੇ ਹੋਰ ਸੀਨੀਅਰ ਲੀਡਰਾਂ ਨੂੰ ਯਮਨ ਵਿੱਚ ਅਲ-ਕਾਇਦਾ ਵੱਲੋਂ ਅਗਵਾ ਕੀਤੇ ਇਰਾਨੀ ਰਾਜਦੂਤ ਨੂੰ ਛੱਡਣ ਦੇ ਬਦਲੇ ਵਿੱਚ ਇਰਾਨੀ ਕੈਦ ਵਿੱਚੋਂ ਰਿਹਾ ਕਰ ਦਿੱਤਾ ਗਿਆ ਸੀ।

ਦੀਆਂ ਹੋਰ ਤਸਵੀਰਾਂ

ਦੀ ਤਸਵੀਰ ਅਬਦੁਲੱਹਾ ਅਹਿਮਦ ਅਬਦੁਲੱਹਾ
English AAA and SaA PDF