ਵਾੰਟੇਡ
ਜਾਣਕਾਰੀ ਜੋ ਨਿਆਂ ਤੱਕ ਲੈ ਜਾਂਦੀ ਹੋ...

ਅਬਦੁੱਲ ਵਾਲੀ

3 ਮਿਲਿਅਨ ਡਾਲਰਾਂ ਤੱਕ ਇਨਾਮ

ਅਬਦੁੱਲ ਵਾਲੀ ਜਮਾਤ ਉਲ-ਅਹਿਰਾਰ (JuA) ਦਾ ਨੇਤਾ ਹੈ, ਇਹ ਤਹਰੀਕ-ਏ-ਤਾਲਿਬਾਨ (TTP) ਨਾਲ ਸਬੰਧਤ ਇੱਕ ਅੱਤਵਾਦੀ ਸਮੂਹ ਹੈ। ਰਿਪੋਰਟ ਹੈ ਕਿ ਉਹ ਅਫ਼ਗਾਨਿਸਤਾਨ ਦੇ ਨਾਂਗਰਹਾਰ ਅਤੇ ਕੁਨਾਰ ਸੂਬਿਆਂ ਤੋਂ ਸੰਚਾਲਨ ਕਰਦਾ ਹੈ।

ਵਾਲੀ ਦੀ ਲੀਡਰਸ਼ਿਪ ਦੇ ਹੇਠਾਂ, JuA ਪੰਜਾਬ ਸੂਬੇ ਵਿੱਚ ਸਭ ਤੋਂ ਕਿਰਿਆਸ਼ੀਲ TTP ਨੈਟਵਰਕਾਂ ‘ਚੋਂ ਇੱਕ ਰਿਹਾ ਹੈ ਅਤੇ ਉਸ ਨੇ ਪਾਕਿਸਤਾਨ ਭਰ ਵਿੱਚ ਆਤਮਘਾਤੀ ਬੰਮਬਾਰੀ ਅਤੇ ਹੋਰ ਹਮਲੇ ਕਰਨ ਦਾ ਦਾਅਵਾ ਕੀਤਾ ਹੈ।

ਮਾਰਚ 2016 ਵਿੱਚ, JuA ਨੇ ਲਾਹੋਰ, ਪਾਕਿਸਤਾਨ ਵਿੱਚ ਇੱਕ ਪਬਲਿਕ ਪਾਰਕ ਵਿੱਚ ਇੱਕ ਆਤਮਘਾਤੀ ਬੰਮਬਾਰੀ ਦਾ ਆਯੋਜਨ ਕੀਤਾ ਜਿਸ ਵਿੱਚ 75 ਲੋਕ ਮਾਰੇ ਗਏ ਅਤੇ 340 ਘਾਇਲ ਹੋ ਗਏ।

ਅਗਸਤ 2015 ਵਿੱਚ, JuA ਨੇ ਪੰਜਾਬ ਵਿੱਚ ਇੱਕ ਆਤਮਘਾਤੀ ਬੰਮਬਾਰੀ ਦੀ ਜੁੰਮੇਵਾਰੀ ਲੈਣ ਦਾ ਦਾਅਵਾ ਕੀਤਾ ਜਿਸ ਵਿੱਚ ਪੰਜਾਬ ਦੇ ਹੋਮ ਮਿਨਿਸਟਰ ਸ਼ੁਜਾ ਖਾਨਜ਼ਦਾ ਅਤੇ ਉਨ੍ਹਾਂ ਦੇ 18 ਸਮਰਥਕ ਮਾਰੇ ਗਏ।

ਵਾਲੀ ਨੂੰ ਓਮਾਰ ਖਾਲਿਦ ਖੋਰਾਸਾਨੀ ਦੇ ਨਾਂ ਤੋਂ ਵੀ ਜਾਣਿਆ ਜਾਂਦਾ ਹੈ। ਉਹ ਮੋਹਮੱਦ ਏਜੰਸੀ, ਪਾਕਿਸਤਾਨ ਵਿੱਚ ਪੈਦਾ ਹੋਇਆ ਸੀ ਅਤੇ ਮੰਨਿਆ ਜਾਂਦਾ ਹੈ ਕਿ ਉਤ ਪੈਂਤੀ ਤੋਂ ਚਾਲ੍ਹੀ ਵਰ੍ਹਿਆਂ ਦੇ ਵਿਚਕਾਰ ਦਾ ਹੈ। ਉਹ ਇੱਕ ਪੂਰਵ ਪੱਤਰਕਾਰ ਅਤੇ ਕਵੀ ਹੈ ਅਤੇ ਕਰਾਚੀ ਵਿੱਚ ਕਈ ਮਦਰਸਿਆਂ ਵਿੱਚ ਪੜ੍ਹਿਆ ਹੈ।

ਦੀਆਂ ਹੋਰ ਤਸਵੀਰਾਂ

ਅਬਦੁੱਲ ਵਾਲੀ
ਅਬਦੁੱਲ ਵਾਲੀ