ਵਾੰਟੇਡ
ਜਾਣਕਾਰੀ ਜੋ ਨਿਆਂ ਤੱਕ ਲੈ ਜਾਂਦੀ ਹੋ...

ਅਬਦਲਬਾਸੀਤ ਅਲਹਜ਼ ਅਲਹਸਨ ਹਜ਼ ਹਮਦ

5 ਮਿਲਿਅਨ ਡਾਲਰਾਂ ਤੱਕ ਇਨਾਮ

01 ਜਨਵਰੀ 2008 ਨੂੰ, ਅਮਰੀਕੀ ਨਾਗਰਿਕ ਅਤੇ ਯੂ.ਐਸ. ਏਜੰਸੀ ਫ਼ਾਰ ਇੰਟਰਨੇਸ਼ਨਲ ਡਿਵੇਲਪਮੇਂਟ (USAID) ਦੇ ਕਰਮਚਾਰੀ ਜਾੱਨ ਗ੍ਰੇਨਵਿਲ ਅਤੇ ਉਨ੍ਹਾਂ ਦੇ ਸੁਡਾਨੀ ਡ੍ਰਾਈਵਰ, ਅਬਦਲਰਹਿਮਾਨ ਅੱਬਾਸ ਰਹਾਮਾ ਦੀ ਖਾਰਤੂਮ, ਸੁਡਾਨ ਵਿੱਚ ਇੱਕ ਨਵੇਂ ਸਾਲ ਦੇ ਜਸ਼ਨ ਤੋਂ ਵਾਪਸ ਘਰ ਨੂੰ ਜਾਂਦੀਆਂ ਵੇਲੇ ਗੋਲੀ ਮਾਰ ਕੇ ਹੱਤਿਆ ਕਰ ਦਿੱਤੀ ਗਈ। ਗ੍ਰੇਨਵਿਲ, ਉਮਰ 33 ਸਾਲ, ਸੁਡਾਨ ਵਿੱਚ ਲੋਕਸ਼ਾਹੀ ਅਤੇ ਸ਼ਾਸਨ ਪ੍ਰੋਗਰਾਮਾਂ ਤੇ ਕੰਮ ਕਰ ਰਹੇ ਸੀ। ਅੱਬਾਸ, ਉਮਰ 39 ਸਾਲ, 2004 ਵਿੱਚ USAID ਵਿੱਚ ਦਾਰਫੁਰ ਵਿੱਚ ਇਸਦੀ ਆਪਦਾ ਸਹਾਇਤਾ ਪਰਤਾਵਾ ਟੀਮ ਵਿੱਚ ਇੱਕ ਸਦੱਸ ਦੇ ਤੌਰ ਤੇ ਸ਼ਾਮਿਲ ਹੋਇਆ ਸੀ। ਦੋ ਵੱਖ-ਵੱਖ ਸਮੂਹਾਂ ਨੇ ਇਸ ਹਮਲੇ ਦੀ ਜੁੰਮੇਵਾਰੀ ਲਈ ਹੈ: ਅਨਸਰ ਅਲ-ਤਾਵੀਦ (ਇਕੇਸ਼ਵਰ ਦੇ ਸਮਰਥਕ) ਅਤੇ ਅਲ-ਕਾਇਦਾ ਇਨ ਦੀ ਲੈਂਡ ਆਫ਼ ਟੂ ਨਾਇਲਸ (AQTN)।

ਸੁਡਾਨ ਦੇ ਕਾਨੂੰਨੀ ਸਿਸਟਮ ਨੇ ਇਸ ਹੱਤਿਆ ਵਿੱਚ ਸ਼ਾਮਿਲ ਹੋਣ ਕਾਰਨ ਪੰਜ ਆਦਮੀਆਂ ਤੇ ਮੁਕੱਦਮਾ ਚਲਾਇਆ ਅਤੇ ਦੋਸ਼ੀ ਪਾਇਆ। ਅਬਦੇਲਰਾਉਫ਼ ਅਬੂ ਜ਼ੈਦ ਮੁਹਮੱਦ ਹਮਜ਼ਾ, ਮੁਹੱਮਦ ਮਕਾਵੀ ਇਬਰਾਹਿਮ ਮੁਹੱਮਦ, ਅਬਦੇਲਬਾਸੀਤ ਅਲਹਜ਼ ਅਲਹਸਨ ਹਜ਼ ਹਮਦ ਅਤੇ ਮੋਹਨਦ ਓਸਮਾਨ ਯੁਸਿਫ਼ ਮੁਹੱਮਦ ਨੂੰ ਫ਼ਾਸੀ ਨਾਲ ਮੌਤ ਦੀ ਸਜਾ ਸੁਣਾਈ ਗਈ ਸੀ, ਲੇਕਿਨ ਉਹ ਆਪਣੇ ਅਪਰਾਧੀ ਠਹਿਰਾਏ ਜਾਣ ਦੇ ਇੱਕ ਸਾਲ ਬਾਅਦ ਭੱਜ ਗਏ। ਰਿਪੋਰਟ ਹੈ ਕਿ ਮੋਹਨਦ ਮਈ 2011 ਵਿੱਚ ਸੋਮਾਲਿਆ ਵਿੱਚ ਮਾਰਿਆ ਗਿਆ। ਅਬਦੇਲਰਾਉਫ਼ ਨੂੰ ਸੁਡਾਨ ਦੇ ਅਧਿਕਾਰੀਆਂ ਰਾਹੀਂ ਫਿਰ ਫੜ ਲਿਆ ਗਿਆ। ਮਕਾਵੀ ਅਤੇ ਅਬਦੇਲਬਾਸੀਤ ਹਾਲੇ ਵੀ ਫਰਾਰ ਹਨ।

ਅਬਦੇਲਬਾਸੀਤ ਇਨ੍ਹਾਂ ਹੱਤਿਆਵਾਂ ਵਿੱਚ ਦੂਜਾ ਗੋਲੀ ਚਲਾਉਣ ਵਾਲਾ ਸੀ। ਉਹ 11 ਜੂਨ 2010 ਨੂੰ ਖਾਰਤੂਮ ਦੀ ਖੋਬਾਰ ਜੇਲ ਤੋਂ ਭੱਜ ਗਿਆ ਸੀ ਅਤੇ ਇਸ ਵੇਲੇ ਸੋਮਾਲਿਆ ਵਿੱਚ ਹੈ।