ਨਵੀਨਤਮ ਖਬਰ

2008 ਮੁੰਬਈ ਹਮਲੇ

ਮੁੰਬਈ, ਭਾਰਤ | 26-29 ਨਵੰਬਰ, 2008

26 ਨਵੰਬਰ 2008 ਤੋਂ ਸ਼ੁਰੂ ਕਰਦੇ ਹੋਏ ਅਤੇ ਨਵੰਬਰ 29, 2008 ਤੱਕ ਜਾਰੀ ਰੱਖਦੇ ਹੋਏ, ਪਾਕਿਸਤਾਨ ਸਥਿਤ ਵਿਦੇਸ਼ੀ ਅੱਤਵਾਦੀ ਸੰਗਠਨ ਲਸ਼ਕਰ-ਏ-ਤਾਇਬਾ (LeT) ਦੁਆਰਾ ਸਿਖਲਾਈ ਪ੍ਰਾਪਤ ਦੱਸ ਹਮਲਾਵਰਾਂ ਨੇ ਮੁੰਬਈ, ਭਾਰਤ ਦੇ ਕਈ ਠਿਕਾਨਿਆਂ ‘ਤੇ ਤਾਲਮੇਲ ਰੱਖਦੇ ਹੋਏ ਹਮਲਿਆਂ ਦੀ ਇੱਕ ਲੜੀ ਦਾ ਆਯੋਜਨ ਕੀਤਾ, ਜਿਸ ਵਿੱਚ ਤਾਜ ਮਹਿਲਲ ਹੋਟਲ, ਓਬਰਾਏ ਹੋਟਲ, ਲੀਓਪੋਲਡ ਕੈਫੇ, ਨਰੀਮਨ (ਛੱਬਾਡ) ਹਾਊਸ, ਅਤੇ ਛੱਤਰਪਤੀ ਸ਼ਿਵਾਜੀ ਟਰਮੀਨਸ ਰੇਲ ਸਟੇਸ਼ਨ ਸ਼ਾਮਲ ਸਨ, ਜਿੰਨਾਂ ਵਿੱਚ ਲਗਭਗ 170 ਲੋਕਾਂ ਦੀ ਮੌਤ ਹੋਈ।

ਤਿੰਨ ਦਿਨਾਂ ਦੀ ਘੇਰਾਬੰਦੀ ਵਿੱਚ ਛੇ ਅਮਰੀਕਨ ਵੀ ਮਾਰੇ ਗਏ ਸੀ: ਬੈਨ ਜ਼ਿਔਨ ਚੌਰਮੈਨ, ਗੈਵਰਿਅਲ ਹੌਲਜ਼ਬਰਗ, ਸਨਦੀਪ ਜੈਸਵਾਨੀ, ਐਲਨ ਸ਼ਕਰ, ਉਨ੍ਹਾਂ ਦੀ ਬੇਟੀ ਨਯੌਮੀ ਸ਼ਕਰ, ਅਤੇ ਆਰੇਯ ਲੈਬਿਸ਼ ਟਿਟੇਲਬੌਮ।

(ਪੂਰਾ ਪਾਠ »)

ਸਾਲਿਹ ਅਲ-ਅਰੂਰੀ

5 ਮਿਲਿਅਨ ਡਾਲਰਾਂ ਤੱਕ ਇਨਾਮ

ਅਕਤੂਬਰ 2017 ਵਿੱਚ, ਸਾਲਿਹ ਅਲ-ਅਰੂਰੀ, ਆਈਜ਼ਾਦਿਨ ਅਲ-ਕਾਸਾਮ ਬ੍ਰਿਗੇਡਸ ਦੇ ਸੰਸਥਾਪਕਾਂ ਚੋਂ ਇੱਕ, ਜੋ ਕਿ ਹਮਾਸ ਦੀ ਫੌਜੀ ਵਿੰਗ ਹੈ, ਨੂੰ ਹਮਾਸ ਰਾਜਨੀਤਕ ਬਯੂਰੋ ਦਾ ਉਪ ਨੇਤਾ ਚੁਣਿਆ ਗਿਆ ਸੀ। ਅਲ-ਅਰੂਰੀ ਵੈਸਟ ਬੈਂਕ ਵਿੱਚ ਹਮਾਸ ਦੀਆਂ ਫੌਜੀ ਕਾਰਵਾਈਆਂ ਲਈ ਸੰਚਾਲਨ ਕਰਦਾ ਹੈ ਅਤੇ ਕਈ ਆਤੰਕਵਾਦੀ ਹਮਲਿਆਂ, ਲੂਟਮਾਰਾਂ ਅਤੇ ਅਪਹਰਨਾਂ (ਅਗਵਾ ਕਰਨ) ਨਾਲ ਜੋੜਿਆ ਗਿਆ ਹੈ। 2014 ਵਿੱਚ, ਅਲ-ਅਰੂਰੀ ਨੇ 12 ਜੂਨ 2014 ਵਿੱਚ ਕੀਤੇ ਗਏ ਆਤੰਕਵਾਦੀ ਹਮਲੇ ਲਈ ਹਮਾਸ ਦੀ ਜ਼ੁੰਮੇਵਾਰੀ ਦੀ ਘੋਸ਼ਣਾ ਕੀਤੀ ਸੀ ਜਿਸ ਵਿੱਚ ਵੈਸਟ ਬੈਂਕ ਵਿੱਚ ਤਿੰਨ ਇਜ਼ਰਾਇਲੀ ਨੌਜਵਾਨਾਂ ਨੂੰ ਅਗਵਾ ਕੀਤਾ ਗਿਆ ਅਤੇ ਉਨ੍ਹਾਂ ਦੀ ਹੱਤਿਆ ਕਰ ਦਿੱਤੀ ਗਈ, ਜਿਸ ਵਿੱਚ ਅਮਰੀਕਾ-ਇਜ਼ਰਾਇਲ ਦੀ ਦੋਹਰੀ ਨਾਗਰਿਕਤਾ ਵਾਲਾ ਨਫ਼ਤਾਲੀ ਫ੍ਰਾਂਐਂਕਲ ਵੀ ਸ਼ਾਮਲ ਸੀ। ਉਸ ਨੇ ਸਾਰਵਜਨਿਕ ਤੌਰ ਤੇ ਇਨ੍ਹਾਂ ਹੱਤਿਆਵਾਂ ਦੀ ਇੱਕ “ਬਹਾਦਰੀ ਦੇ ਕਾਰਜ” ਦੇ ਤੌਰ ਤੇ ਸ਼ਲਾਘਾ ਕੀਤੀ। ਸਿਤੰਬਰ 2015 ਵਿੱਚ, ਅਮਰੀਕੀ ਡਿਪਾਰਟਮੇਂਟ ਆਫ਼ ਟ੍ਰੇਜ਼ਰੀ ਨੇ ਅਲ-ਅਰੂਰੀ ਨੂੰ ਕਾਰਜਕਾਰੀ ਆਦੇਸ਼ 13224 ਦੇ ਅਨੁਸਾਰ ਇੱਕ ਖਾਸ ਤੌਰ ਤੇ ਨਾਮਿਤ ਵੈਸ਼ਵਿਕ ਆਤੰਕਵਾਦੀ (SDGT) ਨਾਮਤ ਕੀਤਾ ਸੀ, ਇੱਕ ਅਜਿਹੀ ਕਾਰਵਾਈ ਜਿਸ ਵਿੱਚ ਉਸ ਦੀਆਂ ਵਿੱਤੀ ਸੰਪਤੀਆਂ ਤੇ ਪ੍ਰਤੀਬੰਧ ਲਗਾ ਦਿੱਤੇ ਗਏ ਸੀ।

(ਪੂਰਾ ਪਾਠ »)

ਖਲਿਲ ਯੂਸੁਫ਼ ਹਾਰਬ

5 ਮਿਲਿਅਨ ਡਾਲਰਾਂ ਤੱਕ ਇਨਾਮ

ਖਲਿਲ ਯੂਸੁਫ਼ ਹਾਰਬ ਸੇਕ੍ਰੇਟਰੀ ਜਨਰਲ ਹਸਨ ਨਸਰਾਅੱਲ੍ਹਾ, ਜੋ ਕਿ ਲੇਬਨਾਨੀ ਹਿਜ਼ਬਲਾਹ ਆਤੰਕਵਾਦੀ ਸਮੂਹ ਦਾ ਲੀਡਰ ਹੈ, ਦਾ ਇੱਕ ਕਰੀਬੀ ਸਲਾਹਕਾਰ ਹੈ, ਅਤੇ ਉਸ ਨੇ ਈਰਾਨ ਅਤੇ ਫਿਲਸਤੀਨੀ ਅੱਤਵਾਦੀ ਜਥੇਬੰਦੀਆਂ ਨੂੰ ਸਮੂਹ ਦੇ ਮੁੱਖ ਫੌਜੀ ਸੰਪਰਕ ਵਜੋਂ ਕੰਮ ਕੀਤਾ ਹੈ। ਹਾਰਬ ਨੇ ਫਿਲਸਤੀਨੀ ਖੇਤਰਾਂ ਅਤੇ ਮਿਡਿਲ ਈਸਟ (ਮੱਧ ਪੂਰਬ) ਦੇ ਕਈ ਦੇਸ਼ਾਂ ਵਿੱਚ ਸੰਗਠਨ ਦੇ ਫੌਜੀ ਆਪਰੇਸ਼ਨਾਂ ਦੀ ਕਮਾਨ ਸੰਭਾਲੀ ਅਤੇ ਨਿਗਰਾਨੀ ਕੀਤੀ ਹੈ। 2012 ਤੋਂ, ਹਾਰਬ ਯਮਨ ਵਿੱਚ ਹਿਜ਼ਬਲਾਹ ਦੇ ਸਿਆਸੀ ਸਹਿਯੋਗੀਆਂ ਨੂੰ ਵੱਡੀ ਮਾਤਰਾ ਵਿੱਚ ਕਰੰਸੀ ਦੀ ਆਵਾਜਾਈ ਵਿੱਚ ਸ਼ਾਮਲ ਰਿਹਾ ਹੈ। ਅਗਸਤ 2013 ਵਿੱਚ, ਅਮਰੀਕੀ ਡਿਪਾਰਟਮੇਂਟ ਆਫ਼ ਟ੍ਰੇਜ਼ਰੀ ਨੇ ਹਾਰਬ ਨੂੰ ਕਾਰਜਕਾਰੀ ਆਦੇਸ਼ 13224 ਦੇ ਅਨੁਸਾਰ ਇੱਕ ਖਾਸ ਤੌਰ ਤੇ ਨਾਮਿਤ ਵੈਸ਼ਵਿਕ ਆਤੰਕਵਾਦੀ ਨਾਮਤ ਕੀਤਾ ਸੀ।

(ਪੂਰਾ ਪਾਠ »)

ਹਾਯਥਮ ‘ਅਲੀ ਤਬਾਤਬਈ

5 ਮਿਲਿਅਨ ਡਾਲਰਾਂ ਤੱਕ ਇਨਾਮ

ਹਾਯਥਮ ‘ਅਲੀ ਤਬਾਤਬਈ ਹਿਜ਼ਬਲਾਹ ਦਾ ਇੱਕ ਮੁੱਖ ਫੌਜੀ ਲੀਡਰ ਹੈ ਜਿਸ ਨੇ ਸੀਰੀਆ ਅਤੇ ਯਮਨ ਦੋਵਾਂ ਵਿੱਚ ਹਿਜ਼ਬਲਾਹ ਦੀ ਖਾਸ ਫ਼ੌਜਾਂ ਦੀ ਕਮਾਨ ਸੰਭਾਲੀ ਹੈ। ਸੀਰੀਆ ਅਤੇ ਯਮਨ ਵਿੱਚ ਤਬਾਤਬਈ ਦੇ ਕਾਰਜਾਂ ਵਿਚ ਖੇਤਰੀ ਗਤੀਵਿਧੀਆਂ ਨੂੰ ਅਸਥਿਰ ਕਰਨ ਲਈ ਸਿਖਲਾਈ, ਸਮੱਗਰੀ ਅਤੇ ਕਰਮਚਾਰੀ ਪ੍ਰਦਾਨ ਕਰਨਾ ਵੱਡੇ ਹਿਜ਼ਬਲਾਹ ਯਤਨ ਦਾ ਇੱਕ ਹਿੱਸਾ ਹੈ। ਅਕਤੂਬਰ 2016 ਵਿੱਚ, ਅਮਰੀਕੀ ਡਿਪਾਰਟਮੇਂਟ ਆਫ਼ ਸਟੇਟ ਨੇ ਤਬਾਤਬਈ ਨੂੰ ਕਾਰਜਕਾਰੀ ਆਦੇਸ਼ 13224 ਦੇ ਅਨੁਸਾਰ ਇੱਕ ਖਾਸ ਤੌਰ ਤੇ ਨਾਮਿਤ ਵੈਸ਼ਵਿਕ ਆਤੰਕਵਾਦੀ ਨਾਮਤ ਕੀਤਾ ਸੀ।

(ਪੂਰਾ ਪਾਠ »)

ਕਾਸਿਮ ਅਲ-ਰੀਮੀ

10 ਮਿਲਿਅਨ ਡਾਲਰਾਂ ਤੱਕ ਇਨਾਮ

ਕਾਸਿਮ ਅਲ-ਰੀਮੀ ਨੂੰ, ਉਸ ਦੇ ਅਲ-ਕਾਇਦਾ ਦੇ ਲੀਡਰ ਆਯਮਨ ਅਲ-ਜਵਾਹਿਰੀ ਦੇ ਪ੍ਰਤੀ ਵਫ਼ਾਦਾਰਤਾ ਦੀ ਸੌਂਹ ਚੁਕਣ ਦੇ ਅਤੇ ਅਮਰੀਕਾ ਦੇ ਖਿਲਾਫ਼ ਨਵੇਂ ਹਮਲਿਆਂ ਲਈ ਕਹਿਣ ਦੇ ਫੌਰਨ ਬਾਅਦ ਜੂਨ 2015 ਵਿੱਚ AQAP ਦਾ ਅਮੀਰ ਘੋਸ਼ਿਤ ਕੀਤਾ ਗਿਆ ਸੀ। ਅਲ-ਰੀਮੀ ਨੇ 1990 ਵਿੱਚ ਅਲ-ਕਾਇਦਾ ਕੈਂਪਾਂ ਵਿੱਚ ਆਤੰਕਵਾਦੀਆਂ ਨੂੰ ਟ੍ਰੇਨਿੰਗ ਦਿੱਤੀ, ਅਤੇ ਇਸ ਤੋਂ ਬਾਅਦ ਯਮਨ ਵਾਪਸ ਆ ਗਿਆ ਅਤੇ ਇੱਕ AQAP ਮਿਲਟਰੀ ਕਮਾਂਡਰ ਬਣ ਗਿਆ। ਯਮਨ ਵਿੱਚ ਯੂਐਸ ਰਾਜਦੂਤ ਦੀ ਹੱਤਿਆ ਕਰਨ ਦੀ ਯੋਜਨਾਬੰਦੀ ਵਿੱਚ ਯਮਨ ਵਿੱਚ 2005 ਵਿੱਚ ਉਸ ਨੂੰ ਪੰਜ ਸਾਲ ਦੀ ਕੈਦ ਦੀ ਸਜ਼ਾ ਸੁਣਾਈ ਗਈ ਸੀ ਅਤੇ 2006 ਵਿੱਚ ਉਹ ਜੇਲ ਤੋਂ ਨੱਸ ਗਿਆ ਸੀ। ਅਲ-ਰੀਮੀ ਨੂੰ 2008 ਵਿੱਚ ਸਨਾ ਵਿੱਚ ਅਮਰੀਕੀ ਦੂਤਾਵਾਸ ਤੇ ਹਮਲੇ ਨਾਲ ਵੀ ਜੋੜਿਆ ਗਿਆ ਸੀ ਜਿਸ ਵਿੱਚ 10 ਯਮਨੀ ਗਾਰਡ, ਚਾਰ ਨਾਗਰਿਕ, ਅਤੇ ਛੇ ਆਤੰਕਵਾਦੀ ਮਾਰੇ ਗਏ ਸਨ। ਅਲ-ਰੀਮੀ ਨੂੰ ਦਿਸੰਬਰ 2009 ਦੇ “ਅੰਡਰਵਿਅਰ ਬੌਮਰ” ਉਮਰ ਫਾਰੂਖ਼ ਅਬਦੁੱਲਮੁਤਾਲਬ ਦੇ ਆਤਮਘਾਤੀ ਬੰਮਬਾਰੀ ਨਾਲ ਵੀ ਜੋੜਿਆ ਜਾਂਦਾ ਹੈ, ਜੋ ਇੱਕ ਅਮਰੀਕਾ ਨੂੰ ਜਾਣ ਵਾਲੇ ਏਅਰਲਾਈਨਰ ਵਿੱਚ ਸਵਾਰ ਹੋਇਆ ਸੀ। 2009 ਵਿੱਚ, ਯਮਨ ਦੀ ਸਰਕਾਰ ਨੇ ਯਮਨ ਦੇ ਅਬਯਾਨ ਖੇਤਰ ਵਿੱਚ ਅਲ-ਕਾਇਦਾ ਦੇ ਟ੍ਰੇਨਿੰਗ ਕੈਂਪ ਚਲਾਉਣ ਦਾ ਵੀ ਦੋਸ਼ੀ ਠਹਿਰਾਇਆ ਸੀ।

(ਪੂਰਾ ਪਾਠ »)

ਖ਼ਾਲਿਦ ਸਈਦ ਅਲ-ਬਤਰਫ਼ੀ

5 ਮਿਲਿਅਨ ਡਾਲਰਾਂ ਤੱਕ ਇਨਾਮ

ਖ਼ਾਲਿਦ ਅਲ-ਬਤਰਫ਼ੀ ਯਮ ਦੀ ਹਾਡਰਮੌਟ ਗਵਰਨਰੇਟ ਵਿੱਚ AQAP ਦਾ ਇੱਕ ਸੀਨਿਅਰ ਮੈਂਬਰ ਹੈ ਅਤੇ AQAP ਦੀ ਸ਼ੂਰਾ ਕੌਂਸਲ ਦਾ ਇੱਕ ਪੂਰਵ ਸਦੱਸ ਹੈ। 1999 ਵਿੱਚ, ਉਸ ਨੇ ਅਫ਼ਗਨਿਸਤਾਨ ਦੀ ਯਾਤਰਾ ਕੀਤੀ, ਜਿੱਥੇ ਉਸ ਨੇ ਅਲ-ਕਾਇਦਾ ਦੇ ਅਲ-ਫ਼ਾਰੁੱਖ ਕੈਂਮਪ ਵਿੱਚ ਟ੍ਰੇਨਿੰਗ ਦਿੱਤੀ। 2001 ਵਿੱਚ, ਉਹ ਤਾਲਿਬਾਨ ਦੇ ਨਾਲ ਅਮਰੀਕੀ ਫੌਜ਼ਾਂ ਅਤੇ ਉੱਤਰੀ ਗਠਬੰਧਨ ਦੇ ਖਿਲਾਫ਼ ਲੜਿਆ। 2010 ਵਿੱਚ, ਅਲ-ਬਤਰਫ਼ੀ ਨੇ ਯਮਨ ਵਿੱਚ AQAP ਵਿੱਚ ਸ਼ਾਮਲ ਹੋਇਆ, ਯਮਨ ਦੇ ਅਬਯਾਨ ਖੇਤਰ ਤੇ ਕਬਜ਼ਾ ਕਰਨ ਲਈ AQAP ਫਾਈਟਰਾਂ ਦੀ ਅਗੁਵਾਈ ਕੀਤੀ, ਅਤੇ ਉਸਨੂੰ AQAP ਦਾ ਅਮੀਰ ਆਫ਼ ਅਬਯਾਨ ਘੋਸ਼ਿਤ ਕੀਤਾ ਗਿਆ। ਜੂਨ 2016 ਵਿੱਚ ਅਮਰੀਕੀ ਸੈਨਾ ਦੀ ਕਾਰਵਾਈ ਵਿੱਚ AQAP ਲੀਡਰ ਨਾਸਿਰ ਅਲ-ਵੁਹਾਸ਼ੀ ਦੀ ਮੌਤ ਤੋਂ ਬਾਅਦ, ਉਸ ਨੇ ਇੱਕ ਚੇਤਾਵਨੀ ਦਿੰਦੇ ਹੋਏ ਇੱਕ ਬਿਆਨ ਜਾਰੀ ਕੀਤਾ ਕਿ ਅਲ-ਕਾਇਦਾ ਅਮਰੀਕਾ ਦੀ ਅਰਥਵਿਵਸਥਾ ਨੂੰ ਨਸ਼ਟ ਕਰ ਦੇਵੇਗਾ ਅਤੇ ਹੋਰ ਅਮਰੀਕੀ ਹਿਤਾਂ ਤੇ ਹਮਲਾ ਕਰੇਗਾ।

(ਪੂਰਾ ਪਾਠ »)

ਅਬਦੁਲੱਹਾ ਅਹਿਮਦ ਅਬਦੁਲੱਹਾ

10 ਮਿਲਿਅਨ ਡਾਲਰਾਂ ਤੱਕ ਇਨਾਮ

ਅਬਦੁੱਲਾ, ਅਲ-ਕਾਇਦਾ ਦਾ ਸੀਨੀਅਰ ਲੀਡਰ ਹੈ ਅਤੇ ਅਲ-ਕਾਇਦਾ ਦੀ ਲੀਡਰਸ਼ਿਪ ਕਾਉਂਸਿਲ “ਮਜਲਿਸ ਅਲ-ਸ਼ੁਰਾ” ਦਾ ਸਦੱਸ ਹੈ। ਅਬਦੁੱਲਾ, ਅਲ-ਕਾਇਦਾ ਲਈ ਇੱਕ ਅਨੁਭਵੀ ਵਿੱਤੀ ਅਫ਼ਸਰ, ਸਹੂਲਤ ਕਰਤਾ, ਅਤੇ ਕੰਮਾਂ ਸਬੰਧੀ ਯੋਜਨਾ ਬਣਾਉਣ ਵਾਲਾ ਵਿਅਕਤੀ ਹੈ।

ਅਬਦੁੱਲਾ ਨੂੰ 7 ਅਗਸਤ, 1998 ਵਿੱਚ, ਡਾਰ ਐਸ ਸਲਾਮ, ਤਨਜ਼ਾਨਿਆ ਅਤੇ ਨੈਰੋਬੀ, ਕੀਨਿਆ ਵਿੱਚ ਅਮਰੀਕੀ ਦੂਤਾਵਾਸਾਂ ‘ਤੇ ਬੰਬਾਰੀਆਂ ਵਿੱਚ ਉਸਦੀ ਭੂਮਿਕਾ ਲਈ, ਨਵੰਬਰ 1998 ਵਿੱਚ ਫੈਡਰਲ ਗ੍ਰੇਂਡ ਜਿਊਰੀ ਵੱਲੋਂ ਦੋਸ਼ੀ ਠਹਿਰਾਇਆ ਗਿਆ ਸੀ। ਹਮਲਿਆਂ ਵਿੱਚ 224 ਨਾਗਰਿਕ ਮਾਰੇ ਗਏ ਸਨ ਅਤੇ ਹੋਰ 5,000 ਤੋਂ ਵੱਧ ਜ਼ਖਮੀ ਹੋਏ ਸਨ।

1990 ਵਿੱਚ, ਅਬਦੁੱਲਾ ਨੇ ਅਲ-ਕਾਇਦਾ ਦੇ ਬੰਦਿਆਂ ਦੇ ਨਾਲ-ਨਾਲ ਸੋਮਾਲੀ ਆਦੀਵਾਸੀਆਂ ਨੂੰ ਸੈਨਾ ਨੂੰ ਵੀ ਟ੍ਰੇਨਿੰਗ ਦਿੱਤੀ, ਜਿਹਨਾਂ ਨੇ ਓਪਰੇਸ਼ਨ ਰੀਸਟੋਰ ਹੋਪ ਦੇ ਦੌਰਾਨ ਮੋਗਾਦਿਸ਼ੂ ਵਿੱਚ ਅਮਰੀਕੀ ਬਲਾਂ ਦੇ ਵਿਰੁੱਧ ਲੜਾਈ ਕੀਤੀ ਸੀ। 1996-1998 ਤੋਂ, ਉਸਨੇ ਅਫ਼ਗਾਨਿਸਤਾਨ ਵਿੱਚ ਕਈ ਅਲ-ਕਾਇਦਾ ਟ੍ਰੇਨਿੰਗ ਕੈਂਪ ਚਲਾਏ।

(ਪੂਰਾ ਪਾਠ »)

ਅਬਦੁੱਲਾਹੀ ਯਰੇ

10 ਮਿਲਿਅਨ ਡਾਲਰਾਂ ਤੱਕ ਇਨਾਮ

ਅਲ-ਅਦਲ, ਅਲ-ਕਾਇਦਾ ਦਾ ਇੱਕ ਸੀਨੀਅਰ ਲੀਡਰ ਹੈ ਅਤੇ AQ ਦੀ ਲੀਡਰਸ਼ਿਪ ਕਾਉਂਸਲ “ਮਜਲਿਸ ਅਲ-ਸ਼ੁਰਾ” ਦਾ ਇੱਕ ਸਦੱਸ ਹੈ। ਅਲ-ਅਦਲ ਅਲ-ਕਾਇਦਾ ਦੀ ਸੈਨਾ ਕਮੇਟੀ ਦਾ ਪ੍ਰਧਾਨ ਵੀ ਹੈ।

ਅਲ-ਅਦਲ ਨੂੰ 7 ਅਗਸਤ, 1998 ਵਿੱਚ, ਡਾਰ ਐਸ ਸਲਾਮ, ਤਨਜ਼ਾਨਿਆ ਅਤੇ ਨੈਰੋਬੀ, ਕੀਨਿਆ ਵਿੱਚ ਅਮਰੀਕੀ ਦੂਤਾਵਾਸਾਂ ‘ਤੇ ਬੰਬਬਾਰੀਆਂ ਵਿੱਚ ਉਸਦੀ ਭੂਮਿਕਾ ਲਈ, ਨਵੰਬਰ 1998 ਵਿੱਚ ਫੈਡਰਲ ਗ੍ਰੇਂਡ ਜਿਊਰੀ ਵੱਲੋਂ ਦੋਸ਼ੀ ਠਹਿਰਾਇਆ ਗਿਆ ਸੀ। ਹਮਲਿਆਂ ਵਿੱਚ 224 ਨਾਗਰਿਕ ਮਾਰੇ ਗਏ ਸਨ ਅਤੇ ਹੋਰ 5,000 ਤੋਂ ਵੱਧ ਜ਼ਖਮੀ ਹੋਏ ਸਨ।

ਉਹ ਮਿਸਰ ਦੇ ਆਂਤਰਿਕ ਮੰਤਰੀ ‘ਤੇ ਜਾਨਲੇਵਾ ਹਮਲੇ ਦੇ ਬਾਅਦ ਹੋਰ ਹਜ਼ਾਰਾਂ ਸਰਕਾਰ-ਵਿਰੋਧੀ ਮੁਜਾਹਿਦਾਂ ਦੇ ਨਾਲ 1987 ਵਿੱਚ ਆਪਣੀ ਗਿਰਫ਼ਤਾਰੀ ਤੱਕ ਇਜ਼ਿਪਸ਼ਨ ਸਪੈਸ਼ਲ ਫੋਰਸਿਜ਼ ਵਿੱਚ ਲੈਫਟੀਨੈਂਟ ਕਰਨਲ ਸੀ

(ਪੂਰਾ ਪਾਠ »)

ਅਬਦੁੱਲ ਵਾਲੀ

3 ਮਿਲਿਅਨ ਡਾਲਰਾਂ ਤੱਕ ਇਨਾਮ

ਅਬਦੁੱਲ ਵਾਲੀ ਜਮਾਤ ਉਲ-ਅਹਿਰਾਰ (JuA) ਦਾ ਨੇਤਾ ਹੈ, ਇਹ ਤਹਰੀਕ-ਏ-ਤਾਲਿਬਾਨ (TTP) ਨਾਲ ਸਬੰਧਤ ਇੱਕ ਅੱਤਵਾਦੀ ਸਮੂਹ ਹੈ। ਰਿਪੋਰਟ ਹੈ ਕਿ ਉਹ ਅਫ਼ਗਾਨਿਸਤਾਨ ਦੇ ਨਾਂਗਰਹਾਰ ਅਤੇ ਕੁਨਾਰ ਸੂਬਿਆਂ ਤੋਂ ਸੰਚਾਲਨ ਕਰਦਾ ਹੈ।

ਵਾਲੀ ਦੀ ਲੀਡਰਸ਼ਿਪ ਦੇ ਹੇਠਾਂ, JuA ਪੰਜਾਬ ਸੂਬੇ ਵਿੱਚ ਸਭ ਤੋਂ ਕਿਰਿਆਸ਼ੀਲ TTP ਨੈਟਵਰਕਾਂ ‘ਚੋਂ ਇੱਕ ਰਿਹਾ ਹੈ ਅਤੇ ਉਸ ਨੇ ਪਾਕਿਸਤਾਨ ਭਰ ਵਿੱਚ ਆਤਮਘਾਤੀ ਬੰਮਬਾਰੀ ਅਤੇ ਹੋਰ ਹਮਲੇ ਕਰਨ ਦਾ ਦਾਅਵਾ ਕੀਤਾ ਹੈ।

ਮਾਰਚ 2016 ਵਿੱਚ, JuA ਨੇ ਲਾਹੋਰ, ਪਾਕਿਸਤਾਨ ਵਿੱਚ ਇੱਕ ਪਬਲਿਕ ਪਾਰਕ ਵਿੱਚ ਇੱਕ ਆਤਮਘਾਤੀ ਬੰਮਬਾਰੀ ਦਾ ਆਯੋਜਨ ਕੀਤਾ ਜਿਸ ਵਿੱਚ 75 ਲੋਕ ਮਾਰੇ ਗਏ ਅਤੇ 340 ਘਾਇਲ ਹੋ ਗਏ।

(ਪੂਰਾ ਪਾਠ »)

ਮੰਗਲ ਬਾਘ

3 ਮਿਲਿਅਨ ਡਾਲਰਾਂ ਤੱਕ ਇਨਾਮ

ਮੰਗਲ ਬਾਘ ਲਸ਼ਕਰ-ਏ-ਇਸਲਾਮ ਦਾ ਲੀਡਰ ਹੈ, ਇਹ ਤਹਰੀਕ-ਏ-ਤਾਲਿਬਾਨ (TTP) ਨਾਲ ਸਬੰਧਤ ਇੱਕ ਅੱਤਵਾਦੀ ਸਮੂਹ ਹੈ। ਉਸ ਦੇ ਸਮੂਹ ਨੇ ਨਸ਼ੀਲੇ ਪਦਾਰਥਾਂ ਦੀ ਸਮਗਲਿੰਗ, ਸਮਗਲਿੰਗ, ਅਗਵਾ ਕਰਨ, ਨਾਟੋ ਦੇ ਰੱਖਿਆ ਬਲਾਂ ਤੇ ਛਾਪੇ ਮਾਰ ਕੇ, ਅਤੇ ਪਾਕਿਸਤਾਨ ਅਤੇ ਅਫ਼ਗਾਨਿਸਤਾਨ ਦੇ ਵਿਚਕਾਰ ਆਉਣ-ਜਾਣ ਵਾਲੇ ਵਪਾਰ ਤੇ ਟੈਕਸ ਲਗਾ ਕੇ ਪੈਸਾ ਕਮਾਇਆ ਹੈ।

ਬਾਘ 2006 ਤੋਂ ਲਸ਼ਕਰ-ਏ-ਇਸਲਾਮ ਦਾ ਆਗੂ ਹੈ ਅਤੇ ਪੂਰਵੀ ਅਫ਼ਗਾਨਿਸਤਾਨ ਅਤੇ ਪੱਛਮੀ ਪਾਕਿਸਤਾਨ ਦੇ ਖੇਤਰਾਂ ਵਿੱਚ ਜਿੰਨਾਂ ਤੇ ਉਹ ਨਿਯੰਤ੍ਰਣ ਕਰਦਾ ਹੈ, ਖਾਸ ਤੌਰ ਤੇ ਨਾਂਗਰਹਾਰ ਸੂਬੇ, ਅਫ਼ਗਾਨਿਸਤਾਨ ਵਿੱਚ ਦੇਓਬੰਦੀ ਇਸਲਾਮ ਦੇ ਇੱਕ ਚਰਮ ਸੰਸਕਰਨ ਨੂੰ ਲਾਗੂ ਕਰਦਿਆਂ ਹੋਇਆਂ ਗ਼ੈਰਕਾਨੂੰਨੀ ਆਮਦਨ ਦੀ ਰੱਖਿਆ ਲਈ ਨਿਯਮਿਤ ਤੌਰ ‘ਤੇ ਗੱਠਜੋੜ ਬਦਲੇ ਹਨ।

(ਪੂਰਾ ਪਾਠ »)

ਅਹਿਲਮ ਅਹਿਮਦ ਅਲ-ਤਾਮੀਮੀ

5 ਮਿਲਿਅਨ ਡਾਲਰਾਂ ਤੱਕ ਇਨਾਮ

ਇੱਕ ਜਾਰਡਨ ਨਾਗਰਿਕ, ਅਹਿਲਮ ਅਹਿਮਦ ਅਲ-ਤਾਮੀਮੀ, ਜਿਸਨੂੰ “ਖਲਤੀ” ਅਤੇ “ਹਲਾਤੀ” ਦੇ ਨਾਂ ਦੇ ਤੌਰ ਤੇ ਜਾਣਿਆ ਜਾਂਦਾ ਹੈ, ਹਮਾਸ ਲਈ ਇੱਕ ਦੋਸ਼ੀ ਠਹਿਰਾਈ ਗਈ ਆਤੰਕਵਾਦੀ ਸੰਚਾਲਕ ਹੈ।

09 ਅਗਸਤ 2001 ਨੂੰ, ਅਲ-ਤਮੀਮੀ ਨੇ ਇੱਕ ਭੀੜ ਭਰੇ ਜੇਰੂਸਲਮ ਸਬਾਰੋ ਪਿੱਜ਼ੇਰਿਆ ਤੇ ਇੱਕ ਬੰਬ ਅਤੇ ਇੱਕ ਹਮਾਸ ਆਤਮਘਾਤੀ ਬੰਬਧਾਰੀ ਨੂੰ ਪਹੁੰਚਾਇਆ, ਜਿੱਥੇ ਬੰਬਧਾਰੀ ਨੇ ਵਿਸਫੋਟਕਾਂ ਵਿੱਚ ਧਮਾਕਾ ਕਰ ਦਿੱਤਾ, ਜਿਸ ਕਰਕੇ 15 ਲੋਕ ਮਾਰੇ ਗਏ ਜਿਸ ਵਿੱਚ ਸੱਤ ਬੱਚੇ ਵੀ ਸ਼ਾਮਲ ਸਨ। ਇਸ ਹਮਲੇ ਵਿੱਚ ਦੋ ਅਮਰੀਕੀ ਵੀ ਮਾਰੇ ਗਏ – ਜੂਡਿਥ ਸ਼ੋਸ਼ਾਨਾ ਗ੍ਰੀਨਬੌਮ, ਨਿਊ ਜਰਸੀ ਤੋਂ ਇੱਕ 31 ਸਾਲਾਂ ਦੀ ਗਰਭਵਤੀ ਸਕੂਲ ਟੀਚਰ ਅਤੇ 15 ਸਾਲਾਂ ਦੀ ਮਾਲਕਾ ਚਨਾ ਰੌਥ। 120 ਤੋਂ ਵੱਧ ਲੋਕ ਘਾਇਲ ਹੋਏ ਸਨ, ਜਿਸ ਵਿੱਚ ਚਾਰ ਅਮਰੀਕੀ ਵੀ ਸ਼ਾਮਲ ਸਨ। ਹਮਾਸ ਨੇ ਇਸ ਬੰਬਾਰੀ ਦੀ ਜ਼ੁੰਮੇਵਾਰੀ ਲੈਣ ਦਾ ਦਾਅਵਾ ਕੀਤਾ ਸੀ।

(ਪੂਰਾ ਪਾਠ »)

ਤਲਾਲ ਹਮਿਯਾ (Talal Hamiyah)

7 ਮਿਲਿਅਨ ਡਾਲਰਾਂ ਤੱਕ ਇਨਾਮ

ਤਲਾਲ ਹਮਿਯਾ, ਹਿਜ਼ਬੁੱਲਾਹ ਦੀ ਬਾਹਰੀ ਸੁਰੱਖਿਆ ਸੰਗਠਨ (ESO) ਦਾ ਮੁੱਖਿਆ ਹੈ, ਜੋ ਦੁਨੀਆ ਭਰ ਵਿੱਚ ਸੰਗਠਿਤ ਸੈਲਾਂ ਦਾ ਰੱਖਰਖਾਵ ਕਰਦਾ ਹੈ। ESO ਹਿਜ਼ਬੁੱਲਾਹ ਦਾ ਉਹ ਤੱਤ ਹੈ ਜੋ ਲੇਬਨਾਨ ਦੇ ਬਾਹਰ ਆਤੰਕਵਾਦੀ ਹਮਲਿਆਂ ਦੀ ਯੋਜਨਾ ਬਣਾਉਣ, ਤਾਲਮੇਲ ਕਰਨ, ਅਤੇ ਉਨ੍ਹਾਂ ਦੀ ਕਾਰਗੁਜ਼ਾਰੀ ਲਈ ਜ਼ੁੰਮੇਵਾਰ ਹੈ। ਇਨ੍ਹਾਂ ਹਮਲਿਆਂ ਵਿੱਚ ਇਜ਼ਰਾਈਲਿਆਂ ਅਤੇ ਅਮਰੀਕਿਆਂ ਨੂੰ ਨਿਸ਼ਾਨਾ ਬਣਾਇਆ ਜਾਂਦਾ ਹੈ।

ਅਮਰੀਕੀ ਵਿੱਤ ਵਿਭਾਗ ਨੇ 13 ਸਤੰਬਰ 2012 ਨੂੰ ਕਾਰਜਕਾਰੀ ਆਦੇਸ਼ 13224 ਦੇ ਤਹਿਤ ਤਲਾਲ ਹਮਿਯਾ ਨੂੰ ਮਿਡਿਲ ਈਸਟ ਅਤੇ ਦੁਨੀਆ ਭਰ ਵਿੱਚ ਹਿਜ਼ਬੁੱਲਾਹ ਦੀ ਆਤੰਕਵਾਦੀ ਗਤੀਵਿਧੀਆਂ ਲਈ ਸਹਿਯੋਗ ਪ੍ਰਦਾਨ ਕਰਨ ਲਈ ਇੱਕ ਵਿਸ਼ੇਸ਼ ਤੌਰ ਤੇ ਨਾਮਿਤ ਵੈਸ਼ਵਿਕ ਆਤੰਕਵਾਦੀ ਦੇ ਤੌਰ ਤੇ ਨਾਮਿਤ ਕੀਤਾ ਹੈ।

(ਪੂਰਾ ਪਾਠ »)

ਫਾਊਦਾ ਸ਼ੁਕਰ (Fuad Shukr)

5 ਮਿਲਿਅਨ ਡਾਲਰਾਂ ਤੱਕ ਇਨਾਮ

ਫਾਊਦ ਸ਼ੁਕਰ ਲੰਮੇ ਸਮੇਂ ਤੋਂ ਹਿਜ਼ਬੁੱਲਾਹ ਦੇ ਸੇਕ੍ਰੇਟਰੀ ਜਨਰਲ ਹਸਨ ਨਸਰਾਲਾਹ ਲਈ ਫੌਜੀ ਮਾਮਲਿਆਂ ਤੇ ਇੱਕ ਸੀਨਿਅਰ ਸਲਾਹਕਾਰ ਹੈ। ਸ਼ੁਕਰ ਇੱਕ ਸੀਨਿਅਰ ਹਿਜ਼ਬੁੱਲਾਹ ਸੰਚਾਲਕ ਹੈ ਜੋ ਦੱਖਣੀ ਲੇਬਨਾਅਨ ਵਿੱਚ ਹਿਜ਼ਬੁੱਲਾਹ ਦੀਆਂ ਫੌਜਾਂ ਦਾ ਮਿਲਿਟਰੀ ਕਮਾਂਡਰ ਹੈ। ਉਹ ਹਿਜ਼ਬੁੱਲਾਹ ਦੀ ਸਭ ਤੋਂ ਉੱਚੀ ਫੌਜੀ ਇਕਾਈ, ਦੀ ਜੇਹਾਦ ਕਾਉਂਸਿਲ ‘ਤੇ ਕੰਮ ਕਰਦਾ ਹੈ।

ਸ਼ੁਕਰ ਦੀਆਂ ਹਿਜ਼ਬੁੱਲਾਹ ਲਈ ਅਤੇ ਉਸਦੇ ਵੱਲੋਂ ਗਤੀਵਿਧੀਆਂ 30 ਸਾਲਾਂ ਤੋਂ ਚੱਲ ਰਹੀਆਂ ਹਨ। ਉਹ ਹਿਜ਼ਬੁੱਲਾਹ ਦੇ ਹੁਣ ਮਰ ਚੁੱਕੇ ਕਮਾਂਡਰ ਇਮਾਦ ਮੁਘਨਿਆਹ ਦਾ ਇੱਕ ਕਰੀਬੀ ਸਹਾਇਕ ਸੀ। ਸ਼ੁਕਰ ਨੇ ਬੈਰੂਤ ਵਿੱਚ 23 ਅਕਤੂਬਰ 1983 ਨੂੰ ਅਮਰੀਕੀ ਮਰੀਨ ਕੋਰ ਬੈਰਕਾਂ ਤੇ ਹੋਈ ਬੰਮਬਾਰੀ ਦੀ ਯੋਜਨਾ ਬਣਾਉਣ ਅਤੇ ਉਸਨੂੰ ਨਿਸ਼ਪਾਦਿਤ ਕਰਨ ਵਿੱਚ ਇੱਕ ਮੁੱਖ ਭੂਮਿਕਾ ਨਿਭਾਈ ਸੀ, ਜਿਸ ਵਿੱਚ 241 ਅਮਰੀਕੀ ਸੇਵਾਰਤ ਕਰਮਚਾਰੀ ਮਾਰੇ ਗਏ ਸਨ।

(ਪੂਰਾ ਪਾਠ »)

ਮੁਹੱਮਦ ਅਲ-ਜਵਲਾਨੀ (Muhammad al-Jawlani)

10 ਮਿਲਿਅਨ ਡਾਲਰਾਂ ਤੱਕ ਇਨਾਮ

ਮੁਹੱਮਦ ਅਲ-ਜਵਲਾਨੀ, ਜਿਸਨੂੰ ਅਬੂ ਮੁਹੱਮਦ ਅਲ-ਗੋਲਾਨੀ ਦੇ ਨਾਂ ਤੋਂ ਵੀ ਜਾਣਿਆ ਜਾਂਦਾ ਹੈ, ਨਾਲ ਹੀ ਮੁਹੱਮਦ ਅਲ-ਜੁਲਾਨੀ ਦੇ ਨਾਂ ਤੋ ਵੀ, ਆਤੰਕਵਾਦੀ ਸੰਗਠਨ, ਅਲ-ਨੁਸਰਾਹ ਫ੍ਰੰਟ (ANF), ਅਲ-ਕਾਇਦਾ ਦੀ ਸੀਰਿਆ ਬ੍ਰਾਂਚ, ਦਾ ਸੀਨਿਅਰ ਲੀਡਰ ਹੈ। ਅਪਰੈਲ 2013 ਵਿਚ, ਅਲ-ਜਵਲਾਨੀ ਨੇ ਅਲ-ਕਾਇਦਾ ਅਤੇ ਉਸਦੇ ਲੀਡਰ ਅਯਮਨ ਅਲ-ਜਵਾਹਿਰੀ ਦੇ ਪ੍ਰਤੀ ਨਿਸ਼ਠਾ ਦਾ ਵਾਅਦਾ ਕੀਤਾ ਸੀ। ਜੁਲਾਈ 2016 ਵਿੱਚ, ਅਲ-ਜਵਲਾਨੀ ਨੇ ਇੱਕ ਔਨਲਾਈਨ ਵੀਡਿਓ ਵਿੱਚ ਅਲ-ਕਾਇਦਾ ਅਤੇ ਅਲ-ਜਵਾਹਿਰੀ ਦੀ ਸ਼ਲਾਘਾ ਕੀਤੀ ਅਤੇ ਦਾਅਵਾ ਕੀਤਾ ਕਿ ANF ਆਪਣਾ ਨਾਂ ਬਦਲ ਕੇ ਜਭਾਤ ਵਥ ਅਲ ਸ਼ਾਮ (ਲੇਵਾਂਤ ਫ੍ਰੰਟ ਦੀ ਜਿੱਤ) ਰੱਖ ਰਹੀ ਹੈ। ਅਲ-ਜਵਲਾਨੀ ਦੀ ਲੀਦਰਸ਼ਿਪ ਦੇ ਤਹਿਤ,ANF ਨੇ ਸੀਰਿਆ ਭਰ ਵਿੱਚ ਕਈ ਆਤੰਕਵਾਦੀ ਹਮਲੇ ਕੀਤੇ ਹਨ, ਜਿਸ ਵਿੱਚ ਨਾਗਰਿਕਾਂ ਨੂੰ ਨਿਸ਼ਾਨਾ ਬਣਾਇਆ ਗਿਆ ਹੈ। ਅਪਰੈਲ 2015 ਵਿੱਚ, ANF ਨੇ ਸੀਰਿਆ ਦੇ ਇੱਕ ਚੈਕਪੁਆਇੰਟ ਤੋਂ ਲਗੱਭਗ 300 ਕੁਰਦਿਸ਼ ਨਾਗਰਿਕਾਂ ਨੂੰ ਅਗਵਾ ਕੀਤਾ, ਅਤੇ ਬਾਅਦ ਵਿੱਚ ਛੱਡ ਦਿੱਤਾ ਸੀ। ਜੂਨ 2015 ਵਿੱਚ, ANF ਨੇ ਸੀਰਿਆ ਦੇ ਇਡਲਿਬ ਸੂਬੇ ਵਿੱਚ ਡ੍ਰੂਜ਼ ਪਿੰਡ ਕੁਆਲਬ ਲਾਵਜੇਹ ਵਿੱਚ 20 ਨਾਗਰਿਕਾਂ ਦੇ ਕਤਲੇਆਮ ਦੀ ਜ਼ਿੰਮੇਵਾਰੀ ਲਈ। (ਪੂਰਾ ਪਾਠ »)

ਜੋਏਲ ਵੈਸਲੇ ਸ਼ਰੁੱਮ ਦੀ ਹੱਤਿਆ ਲਈ

ਟੇਜ਼, ਯਮਨ | 18 ਮਾਰਚ, 2012

18 ਮਾਰਚ, 2012 ਨੂੰ, ਸ਼ਰੁੱਮ, ਉਮਰ 29 ਸਾਲ, ਦੀ ਕੰਮ ਕਰਨ ਲਈ ਜਾਂਦੇ ਹੋਏ ਇਕ ਬੰਦੂਕਧਾਰੀ ਨੇ ਗੋਲੀ ਮਾਰ ਕੇ ਹੱਤਿਆ ਕਰ ਦਿੱਤੀ, ਜੋ ਕਿ ਇੱਕ ਮੋਟਰਸਾਈਕਲ ਤੇ ਸਵਾਰ ਸੀ ਅਤੇ ਉਹ ਉਸਨੂੰ ਗੱਡੀ ਦੇ ਨਾਲ ਲੈ ਕੇ ਆ ਗਿਆ ਸੀ। ਆਪਣੀ ਮੌਤ ਦੇ ਸਮੇਂ ਤੇ, ਸ਼ਰੁੱਮ ਅੰਤਰਰਾਸ਼ਟਰੀ ਟ੍ਰੇਨਿੰਗ ਅਤੇ ਵਿਕਾਸ ਕੇਂਦਰ ਵਿੱਚ ਇੱਕ ਪ੍ਰਸ਼ਾਸਕ ਅਤੇ ਅੰਗ੍ਰੇਜ਼ੀ ਦੇ ਟੀਚਰ ਦੇ ਤੌਰ ਤੇ ਕੰਮ ਕਰਦਾ ਸੀ। ਉਹ ਯਮਨ ਵਿੱਚ ਆਪਣੀ ਵਹੁਟੀ ਅਤੇ ਦੋ ਛੋਟੇ ਬੱਚਿਆਂ ਨਾਲ ਰਹਿ ਰਿਹਾ ਸੀ। ਹਮਲਾ ਹੋਣ ਦੇ ਕੁਝ ਹੀ ਦਿਨਾਂ ਬਾਅਦ, ਆਤੰਕਵਾਦੀ ਸੰਗਠਨ ਅਲ-ਕਾਇਦਾ ਇਨ ਅਰੇਬਿਅਨ ਪੈਨੀਨਸੂਲਾ (AQAP) ਨੇ ਇਸ ਹੱਤਿਆ ਦੀ ਜ਼ੁੰਮੇਵਾਰੀ ਲੈ ਲਈ ਸੀ। ਅਮਰੀਕੀ ਡਿਪਾਰਟਮੇਂਟ ਆਫ਼ ਸਟੇਟ ਦਾ ਨਿਆਂ ਲਈ ਇਨਾਮ ਪ੍ਰੋਗਰਾਮ ਉਸ ਜਾਣਕਾਰੀ ਲਈ $5 ਮਿਲਿਅਨ ਤੱਕ ਦੇ ਇਨਾਮ ਦੀ ਪੇਸ਼ਕਸ਼ ਕਰ ਰਿਹਾ ਹੈ ਜੋ ਉਨ੍ਹਾਂ ਵਿਅਕਤੀਆਂ ਦੀ ਗਿਰਫ਼ਤਾਰੀ ਜਾਂ ਦੋਸ਼ ਸਾਬਤ ਹੋਣ ਤੱਕ ਲੈ ਜਾਏ ਜਿੰਨਾ ਨੇ ਯੋਏਲ ਸ਼ਰੁੱਮ ਦੀ ਹੱਤਿਆ ਕੀਤੀ, ਉਸ ਦੀ ਯੋਜਨਾ ਬਣਾਈ, ਜਾਂ ਕਰਨ ਵਿੱਚ ਸਹਾਇਤਾ ਕੀਤੀ। (ਪੂਰਾ ਪਾਠ »)

ਅਬੂ ਬਕਰ ਅਲ-ਬਗਦਾਦੀ (Abu Bakr al-Baghdadi)

25 ਮਿਲਿਅਨ ਡਾਲਰਾਂ ਤੱਕ ਇਨਾਮ

ਅਬੂ ਬਕਰ ਅਲ-ਬਗਦਾਦੀ, ਜਿਸਨੂੰ ਅਬੂ ਦੁ’ਆ ਦੇ ਨਾਂ ਤੋਂ ਵੀ ਜਾਣਿਆ ਜਾਂਦਾ ਹੈ, ਇਬਰਾਹਿਮ ‘ਅਵਧ ਇਬਰਾਹਿਮ ‘ਅਲੀ ਅਲ-ਬਦਰੀ ਦੇ ਨਾਂ ਤੋਂ ਵੀ ਜਾਣਿਆ ਜਾਂਦਾ ਹੈ, ਆਤੰਕਵਾਦੀ ਸੰਗਠਨ ਇਰਾਕ ਅਤੇ ਲੇਵਾਂਤ ਦੇ ਇਸਲਾਮੀ ਰਾਜ (ISIL) ਦਾ ਸੀਨਿਅਰ ਲੀਡਰ ਹੈ। ਜੋ ਖਤਰਾ ਅਲ-ਬਗਦਾਦੀ ਦੇ ਕਾਰਨ ਬਣਿਆ ਹੋਇਆ ਹੈ, ਉਹ ਉਸ ਦੀ ਸਥਿਤੀ, ਗਿਰਫ਼ਤਾਰੀ ਜਾਂ ਦੋਸ਼ ਸਾਬਤ ਹੋਣ ਲਈ ਜਾਨਕਾਰੀ ਦੇਣ ਲਈ ਡਿਪਾਰਟਮੇਂਟ ਆਫ਼ ਸਟੇਟ ਰਾਹੀਂ 2011 ਵਿੱਚ ਘੋਸ਼ਿਤ ਕੀਤੇ ਗਏ ਸ਼ੁਰੂਆਤੀ $10 ਮਿਲਿਅਨ ਡਾਲਰਾਂ ਦੇ ਇਨਾਮ ਦੀ ਪੇਸ਼ਕਸ਼ ਤੋਂ ਬਾਅਦ ਕਾਫ਼ੀ ਵੱਧ ਗਿਆ ਹੈ। ਜੂਨ 2014 ਵਿੱਚ, ISIL (ਜਿਸਨੂੰ ਦਾ’ਏਸ਼ ਦੇ ਤੌਰ ਤੇ ਵੀ ਜਾਣਿਆ ਜਾਂਦਾ ਹੈ) ਨੇ ਸੀਰਿਆ ਅਤੇ ਇਰਾਕ ਦੇ ਕੁਝ ਹਿੱਸਿਆ ਤੇ ਕਬਜ਼ਾ ਕਰ ਲਿਆ, ਅਤੇ ਇਸਲਾਮਿਕ ਖਿਲਾਫ਼ਤ ਦੀ ਸਥਾਪਨਾ ਦੀ ਘੋਸ਼ਣਾ ਕਰ ਦਿੱਤੀ, ਅਤੇ ਅਲ-ਬਗਦਾਦੀ ਨੂੰ ਖਲੀਫ਼ਾ ਦੇ ਤੌਰ ਤੇ ਨਾਮਿਤ ਕਰ ਦਿੱਤਾ। ਹਾਲ ਹੀ ਦੇ ਕੁਝ ਵਰ੍ਹਿਆਂ ਵਿੱਚ, ISIL ਨੇ ਦੁਨੀਆਂ ਭਰ ਦੇ ਜੇਹਾਦੀ ਸਮੂਹਾਂ ਅਤੇ ਉਗਰਵਾਦੀ ਵਿਅਕਤੀਆਂ ਦੀ ਨਿਸ਼ਠਾ ਹਾਸਿਲ ਕਰ ਲਿੱਤੀ ਹੈ, ਅਤੇ ਅਮਰੀਕਾ ਵਿੱਚ ਹਮਲਿਆਂ ਨੂੰ ਪ੍ਰੇਰਿਤ ਕੀਤਾ ਹੈ। (ਪੂਰਾ ਪਾਠ »)

ਗੁਲਮੁਰੋਦ ਖਲੀਮੋਵ (Gulmurod Khalimov)

3 ਮਿਲਿਅਨ ਡਾਲਰਾਂ ਤੱਕ ਇਨਾਮ

ਸਾਬਕਾ ਤਜ਼ਾਕਿਸਤਾਨ ਵਿਸ਼ੇਸ਼ ਓਪਰੇਸ਼ਨ ਕਰਨਲ, ਪੁਲਿਸ ਸੈਨਾਪਤੀ, ਅਤੇ ਫੌਜੀ ਸਨਾਇਪਰ ਗੁਲਮੁਰੋਦ ਖਲੀਮੋਵ ਇਰਾਕ ਦੇ ਇਸਲਾਮੀ ਰਾਜ ਅਤੇ ਲੇਵਾਂਤ (ISIL) ਦਾ ਇੱਕ ਅੰਗ ਹੈ ਅਤੇ ਭਰਤੀਕਰਤਾ ਹੈ। ਉਹ ਤਜ਼ਾਕਿਸਤਾਨ ਦੀ ਗ੍ਰਹਿ ਮੰਤਰਾਲੇ ਵਿਚ ਇਕ ਵਿਸ਼ੇਸ਼ ਨੀਮ ਯੂਨਿਟ ਦਾ ਸੈਨਾਪਤੀ ਸੀ। ਖਲੀਮੋਵ ਇਹ ਪੁਸ਼ਟੀ ਕਰਦਾ ਹੋਇਆ ਇੱਕ ਪ੍ਰਚਾਰ ਵੀਡੀਓ ਵਿੱਚ ਪ੍ਰਗਟ ਹੋਇਆ ਹੈ ਕਿ ਉਹ ISIL ਲਈ ਲੜਦਾ ਹੈ ਅਤੇ ਉਸ ਨੇ ਅਮਰੀਕਾ ਦੇ ਖਿਲਾਫ ਹਿੰਸਕ ਕੰਮ ਕਰਨ ਲਈ ਖੁਲ੍ਹੇ ਆਮ ਕਿਹਾ ਹੈ। (ਪੂਰਾ ਪਾਠ »)

ਅਬੂ ਮੁਹੰਮਦ ਅਲ–ਸ਼ਿਮਾਲੀ (Abu-Muhammad al-Shimali)

5 ਮਿਲਿਅਨ ਡਾਲਰਾਂ ਤੱਕ ਇਨਾਮ

ਇਰਾਕ ਅਤੇ ਲੇਵਾਂਤ ਦੇ ਸੀਨੀਅਰ ਇਸਲਾਮੀ ਰਾਜ (ISIL) ਦੇ ਬਾਰਡਰ ਚੀਫ ਤਿਰਾਦ ਅਲ- ਜਰਬਾ, ਜੋ ਅਬੂ ਮੁਹੰਮਦ ਅਲ-ਸ਼ਾਮਾਲੀ ਦੇ ਨਾਂ ਤੋਂ ਪ੍ਰਸਿੱਧ ਹੈ, ਉਹ ISIL ਦੇ ਨਾਲ ਸੰਬੰਧਿੱਤ ਰਿਹਾ ਹੈ, ਜਿਸਨੂੰ ਪਹਿਲਾਂ 2005 ਤੋਂ ਇਰਾਕ ਵਿੱਚ ਅਲ-ਕਾਇਦਾ ਇਨ ਇਰਾਨ ਦੇ ਨਾਂ ਤੋਂ ਜਾਣਿਆ ਜਾਂਦਾ ਸੀ। ਉਹ ISIL ਦੀ ਇਮੀਗ੍ਰੇਸ਼ਨ ਅਤੇ ਅਸਬਾਬ ਕਮੇਟੀ ਵਿੱਚ ਇੱਕ ਮਹੱਤਵਪੂਰਨ ਅਧਿਕਾਰੀ ਦੇ ਰੂਪ ਵਿੱਚ ਕੰਮ ਕਰਦਾ ਹੈ, ਅਤੇ ਮੁੱਖ ਰੂਪ ਤੋਂ ਗਾਜ਼ੀਆਟੈਪ, ਟਰਕੀ ਦੇ ਮਾਧਿਅਮ ਤੋਂ ਅਤੇ ਫਿਰ (ਪੂਰਾ ਪਾਠ »)

ਇਰਾਕ ਅਤੇ ਲੇਵਾਂਤ ਦੇ ਇਸਲਾਮੀ ਰਾਜ (ISIL) ਨੂੰ ਫਾਇਦਾ ਪਹੁੰਚਾਉਣ ਲਈ ਤੇਲ ਅਤੇ ਪੁਰਾਤਨ ਵਸਤਾਂ ਦੀ ਤਸਕਰੀ ਨੂੰ ਮਹਤੱਵਪੂਰਨ ਨੁਕਸਾਨ ਪਹੁੰਚਾਉਣ ਵਾਲੀ ਜਾਣਕਾਰੀ

ਅੱਤਵਾਦੀ ਸਮੂਹ, ਇਰਾਕ ਅਤੇ ਲੇਵਾਂਤ ਦੇ ਇਸਲਾਮੀ ਰਾਜ (ISIL), ਜਿਸਨੂੰ ਇਸ ਦੇ ਅਰਬੀ ਸੰਸਕਰਨ DAESH ਦੇ ਤੌਰ ਤੇ ਵੀ ਜਾਣਿਆ ਜਾਂਦਾ ਹੈ, ਦੁਆਰਾ, ਦੇ ਲਈ, ਦੇ ਵਲੋਂ ਜਾਂ ਨੂੰ ਫਾਇਦਾ ਪਹੁੰਚਾਉਣ ਵਾਲੀ ਤੇਲ ਅਤੇ ਪੁਰਾਤਨ ਵਸਤਾਂ ਦੀ ਵਿਕਰੀ ਅਤੇ/ਜਾਂ ਵਪਾਰ ਨੂੰ ਮਹਤੱਵਪੂਰਨ ਨੁਕਸਾਨ ਪਹੁੰਚਾਉਣ ਵਾਲੀ ਜਾਣਕਾਰੀ ਲਈ ਰਿਵਾਰਡ ਫ਼ਾਰ ਜਸਟਿਸ ਪ੍ਰੋਗਰਾਮ $5 ਮਿਲਿਅਨ ਡਾਲਰਾਂ ਦੀ ਪੇਸ਼ਕਸ਼ ਕਰ ਰਿਹਾ ਹੈ। (ਪੂਰਾ ਪਾਠ »)