ਨਿਆਂ ਲਈ ਇਨਾਮ, ਕਾਬੁਲ, ਅਫਗਾਨਿਸਤਾਨ ਵਿੱਚ ਅੰਤਰਰਾਸ਼ਟਰੀ ਹਵਾਈ ਅੱਡੇ ‘ਤੇ 26 ਅਗਸਤ, 2021 ਨੂੰ ਹੋਏ ਅੱਤਵਾਦੀ ਹਮਲੇ ਲਈ ਜ਼ੁੰਮੇਵਾਰ ਲੋਕਾਂ ਦੀ ਜਾਣਕਾਰੀ ਲਈ $10 ਮਿਲੀਅਨ ਤੱਕ ਦੇ ਇਨਾਮ ਦੀ ਪੇਸ਼ਕਸ਼ ਕਰ ਰਿਹਾ ਹੈ। ਕਿਸੇ ਆਤਮਘਾਤੀ ਹਮਲਾਵਰ ਨੇ ਹਵਾਈ ਅੱਡੇ ‘ਤੇ ਹਮਲਾ ਕੀਤਾ ਕਿਉਂਕਿ ਸੰਯੁਕਤ ਰਾਜ ਅਮੇਰਿਕਾ ਅਤੇ ਹੋਰ ਸਰਕਾਰਾਂ ਨੇ ਆਪਣੇ ਨਾਗਰਿਕਾਂ ਅਤੇ ਕਮਜ਼ੋਰ ਅਫਗਾਨਾਂ ਨੂੰ ਕੱਢਣ ਲਈ ਵੱਡੇ ਪੱਧਰ ‘ਤੇ ਕੋਸ਼ਿਸ਼ਾਂ ਕੀਤੀਆਂ। ਹਮਲੇ ‘ਚ ਨਿਕਾਸੀ ਕਾਰਜਾਂ ਦਾ ਸਮਰਥਨ ਕਰਦੇ 13 ਅਮਰੀਕੀ ਸੇਵਾਦਾਰਾਂ ਸਮੇਤ, ਘੱਟੋ-ਘੱਟ 185 ਲੋਕ ਮਾਰੇ ਗਏ ਸਨ। 18 ਅਮਰੀਕੀ ਸੇਵਾਦਾਰਾਂ ਸਮੇਤ, 150 ਤੋਂ ਵੱਧ ਲੋਕ ਜ਼ਖਮੀ ਹੋ ਗਏ ਸਨ। ਅਮਰੀਕਾ ਦੁਆਰਾ ਨਾਮਜ਼ਦ ਵਿਦੇਸ਼ੀ ਅੱਤਵਾਦੀ ਸੰਗਠਨ ISIS-K ਨੇ ਹਮਲੇ ਦੀ ਜ਼ੁੰਮੇਵਾਰੀ ਲਈ।