ਰੀਵਾਰਡ ਫਾਰ ਜਸਟਿਸ ਜਿਹਾਦ ਸਰਵਨ ਮੁਸਤਫਾ, ਜਿਸਨੂੰ ਅਹਿਮਦ ਗੁਰੇ, ਅਨਵਰ ਅਲ-ਅਮਰੀਕੀ, ਅਤੇ ਏਮੀਰ ਅਨਵਾ ਵਜੋਂ ਵੀ ਜਾਣਿਆ ਜਾਂਦਾ ਹੈ, ਬਾਰੇ ਜਾਣਕਾਰੀ ਲਈ $10 ਮਿਲੀਅਨ ਤੱਕ ਦੇ ਇਨਾਮ ਦੀ ਪੇਸ਼ਕਸ਼ ਕਰ ਰਿਹਾ ਹੈ। ਮੁਸਤਫਾ ਇੱਕ ਯੂ.ਐਸ. ਨਾਗਰਿਕ ਹੈ ਅਤੇ ਕੈਲੀਫੋਰਨੀਆ ਦਾ ਸਾਬਕਾ ਨਿਵਾਸੀ ਹੈ, ਜਿਸਨੇ ਯੂ.ਐਸ. ਦੁਆਰਾ ਮਨੋਨੀਤ ਵਿਦੇਸ਼ੀ ਆਤੰਕਵਾਦੀ ਸੰਗਠਨ, ਅਲ-ਸ਼ਬਾਬ, ਦੇ ਨਾਲ ਲੀਡਰਸ਼ਿਪ ਅਹੁਦਿਆਂ ‘ਤੇ ਕੰਮ ਕੀਤਾ ਹੈ। ਉਸਨੂੰ ਅਤਿਵਾਦੀ ਸੰਗਠਨ ਨਾਲ ਵਿਦੇਸ਼ਾਂ ਵਿੱਚ ਲੜ ਰਿਹਾ ਸਭ ਤੋਂ ਉੱਚੇ ਦਰਜੇ ਦਾ ਯੂ.ਐਸ. ਨਾਗਰਿਕ ਮੰਨਿਆ ਜਾਂਦਾ ਹੈ।
ਮੁਸਤਫਾ 2005 ਵਿੱਚ ਸੋਮਾਲੀਆ ਜਾਣ ਤੋਂ ਪਹਿਲਾਂ, ਸੈਨ ਡਿਏਗੋ, ਕੈਲੀਫੋਰਨੀਆ ਦੇ ਵਿੱਚ ਰਹਿੰਦਾ ਸੀ ਅਤੇ ਕਾਲਜ ਤੋਂ ਗ੍ਰੈਜੂਏਟ ਹੋਇਆ ਸੀ। ਇਹ ਮੰਨਿਆ ਜਾਂਦਾ ਹੈ ਕਿ ਉਸਨੇ ਲਗਭਗ 2008 ਵਿੱਚ ਅਲ-ਸ਼ਬਾਬ ਵਿੱਚ ਸ਼ਾਮਲ ਹੋਣ ਤੋਂ ਪਹਿਲਾਂ ਇਥੋਪੀਆਈ ਫੌਜਾਂ ਵਿਰੁੱਧ ਹਮਲਿਆਂ ਵਿੱਚ ਹਿੱਸਾ ਲਿਆ ਸੀ। ਅਲ-ਸ਼ਬਾਬ ਦੇ ਨਾਲ, ਮੁਸਤਫਾ ਨੇ ਸਮੂਹ ਦੇ ਸਿਖਲਾਈ ਕੈਂਪਾਂ ਵਿੱਚ ਫੌਜੀ ਨਿਰਦੇਸ਼ਕ ਵਜੋਂ ਕੰਮ ਕਰਨਾ, ਵਿਦੇਸ਼ੀ ਲੜਾਕਿਆਂ ਦੀ ਅਗਵਾਈ ਕਰਨਾ, ਸਮੂਹ ਦੇ ਮੀਡੀਆ ਵਿੰਗ ਵਿੱਚ ਕੰਮ ਕਰਨਾ, ਅਲ-ਸ਼ਬਾਬ ਅਤੇ ਹੋਰ ਅੱਤਵਾਦੀ ਸੰਗਠਨਾਂ ਵਿਚਕਾਰ ਇੱਕ ਵਿਚੋਲੇ ਵਜੋਂ ਕੰਮ ਕਰਨਾ ਸਮੇਤ, ਬਹੁਤ ਸਾਰੀਆਂ ਮਹੱਤਵਪੂਰਣ ਸਮਰੱਥਾਵਾਂ ਵਿੱਚ ਕੰਮ ਕੀਤਾ ਹੈ, ਅਤੇ ਅੱਤਵਾਦੀ ਹਮਲਿਆਂ ਵਿੱਚ ਸਮੂਹ ਦੇ ਵਿਸਫੋਟਕਾਂ ਦੀ ਵਰਤੋਂ ਦੀ ਅਗਵਾਈ ਕਰਦਾ ਹੈ। ਮੰਨਿਆ ਜਾਂਦਾ ਹੈ ਕਿ ਮੁਸਤਫਾ ਸੋਮਾਲੀਆ ਅਤੇ ਪੂਰਬੀ ਅਫਰੀਕਾ ਵਿੱਚ ਸੋਮਾਲੀ ਸਰਕਾਰ ਅਤੇ ਅੰਤਰਰਾਸ਼ਟਰੀ ਤੌਰ ‘ਤੇ ਸਮਰਥਿਤ ਅਫਰੀਕਨ ਯੂਨੀਅਨ ਫੌਜਾਂ ਦੇ ਖਿਲਾਫ ਨਿਰਦੇਸ਼ਿਤ ਕਾਰਵਾਈਆਂ ਦੀ ਯੋਜਨਾ ਬਣਾਉਣ ਵਿੱਚ ਇੱਕ ਮਹੱਤਵਪੂਰਣ ਭੂਮਿਕਾ ਨਿਭਾਉਂਦਾ ਰਿਹਾ ਹੈ। ਨਤੀਜੇ ਵਜੋਂ, ਮੁਸਤਫਾ ਯੂ.ਐਸ. ਫੌਜਾਂ, ਨਾਗਰਿਕਾਂ ਅਤੇ ਹਿੱਤਾਂ ਲਈ ਸਿੱਧਾ ਖਤਰਾ ਬਣ ਰਿਹਾ ਹੈ।
9 ਅਕਤੂਬਰ, 2009 ਨੂੰ, ਮੁਸਤਫਾ ਨੂੰ ਕੈਲੀਫੋਰਨੀਆ ਦੇ ਦੱਖਣੀ ਜ਼ਿਲ੍ਹੇ ਵਿੱਚ ਅੱਤਵਾਦੀਆਂ ਨੂੰ ਸਮੱਗਰੀ ਸਹਾਇਤਾ ਪ੍ਰਦਾਨ ਕਰਨ, ਅਲ-ਸ਼ਬਾਬ ਨੂੰ ਸਮੱਗਰੀ ਸਹਾਇਤਾ ਪ੍ਰਦਾਨ ਕਰਨ ਦੀ ਸਾਜ਼ਿਸ਼ ਰਚਣ, ਅਤੇ ਅਲ-ਸ਼ਬਾਬ ਨੂੰ ਸਮੱਗਰੀ ਸਹਾਇਤਾ ਪ੍ਰਦਾਨ ਕਰਨ ਦੇ ਦੋਸ਼ਾਂ ਵਿੱਚ ਦੋਸ਼ੀ ਠਹਿਰਾਇਆ ਗਿਆ ਸੀ। 2 ਦਸੰਬਰ, 2019 ਨੂੰ, ਯੂ.ਐਸ. ਦੀ ਸੰਘੀ ਅਦਾਲਤ ਵਿੱਚ ਮੁਸਤਫਾ ‘ਤੇ ਅੱਤਵਾਦ-ਸੰਬੰਧਤ ਅਪਰਾਧਾਂ ਦਾ ਦੋਸ਼ ਲਗਾਇਆ ਗਿਆ ਸੀ। ਮੁਸਤਫਾ FBIਈ ਦੀ ਮੋਸਟ ਵਾਂਟਿਡ ਅੱਤਵਾਦੀਆਂ ਦੀ ਸੂਚੀ ਵਿੱਚ ਹੈ।