ਜਮਾਤ-ਉਲ-ਅਹਰਾਰ (JuA) ਯੂ.ਐਸ. ਦੁਆਰਾ ਮਨੋਨੀਤ ਵਿਦੇਸ਼ੀ ਅੱਤਵਾਦੀ ਸੰਗਠਨ ਤਹਿਰੀਕ-ਏ-ਤਾਲਿਬਾਨ ਪਾਕਿਸਤਾਨ (TTP) ਨਾਲ ਜੁੜਿਆ ਇੱਕ ਅੱਤਵਾਦੀ ਸਮੂਹ ਹੈ। ਅਗਸਤ 2014 ਵਿੱਚ ਸਾਬਕਾ TTP ਨੇਤਾ ਅਬਦੁਲ ਵਲੀ ਦੁਆਰਾ ਸਥਾਪਿਤ, JuA ਨੇ ਪਾਕਿਸਤਾਨ ਵਿੱਚ ਨਾਗਰਿਕਾਂ, ਧਾਰਮਿਕ ਘੱਟ ਗਿਣਤੀਆਂ, ਫੌਜੀ ਕਰਮਚਾਰੀਆਂ, ਅਤੇ ਕਾਨੂੰਨ ਲਾਗੂ ਕਰਨ ਵਾਲਿਆਂ ਨੂੰ ਨਿਸ਼ਾਨਾ ਬਣਾਉਂਦੇ ਹੋਏ ਕਈ ਹਮਲੇ ਕੀਤੇ ਹਨ। ਅਗਸਤ 2015 ਵਿੱਚ, JuA ਨੇ ਪੰਜਾਬ, ਪਾਕਿਸਤਾਨ ਵਿੱਚ ਇੱਕ ਆਤਮਘਾਤੀ ਬੰਬ ਧਮਾਕੇ ਦੀ ਜ਼ੁੰਮੇਵਾਰੀ ਲਈ ਸੀ ਜਿਸ ਵਿੱਚ ਪੰਜਾਬ ਦੇ ਗ੍ਰਹਿ ਮੰਤਰੀ ਸ਼ੁਜਾ ਖਾਨਜ਼ਾਦਾ ਅਤੇ ਉਸਦੇ 18 ਸਮਰਥਕਾਂ ਦੀ ਮੌਤ ਹੋ ਗਈ ਸੀ। JuA ਮਾਰਚ 2016 ਦੀ ਸ਼ੁਰੂਆਤ ਵਿੱਚ ਪੇਸ਼ਾਵਰ ਵਿੱਚ ਯੂ.ਐਸ. ਦੂਤਾਵਾਸ ਦੇ ਦੋ ਪਾਕਿਸਤਾਨੀ ਕਰਮਚਾਰੀਆਂ ਦੀ ਹੱਤਿਆ ਲਈ ਜ਼ੁੰਮੇਵਾਰ ਸੀ। ਮਾਰਚ 2016 ਦੇ ਅਖੀਰ ਵਿੱਚ, JuA ਨੇ ਲਾਹੌਰ, ਪਾਕਿਸਤਾਨ ਵਿੱਚ ਗੁਲਸ਼ਨ-ਏ-ਇਕਬਾਲ ਅਮਿਊਜ਼ਮੈਂਟ ਪਾਰਕ ਵਿੱਚ ਆਤਮਘਾਤੀ ਹਮਲਾ ਕੀਤਾ, ਜਿਸ ਵਿੱਚ 70 ਤੋਂ ਵੱਧ ਲੋਕ ਮਾਰੇ ਗਏ – ਜਿਨ੍ਹਾਂ ਵਿੱਚੋਂ ਅੱਧੇ ਔਰਤਾਂ ਅਤੇ ਬੱਚੇ ਸਨ – ਅਤੇ ਸੈਂਕੜੇ ਹੋਰ ਜ਼ਖਮੀ ਹੋਏ।
3 ਅਗਸਤ, 2016 ਨੂੰ, ਯੂ.ਐਸ. ਦੇ ਰਾਜ ਵਿਭਾਗ ਨੇ ਸੋਧੇ ਅਨੁਸਾਰ ਕਾਰਜਕਾਰੀ ਆਦੇਸ਼ 13224 ਦੇ ਅਨੁਸਾਰ JuA ਨੂੰ ਵਿਸ਼ੇਸ਼ ਤੌਰ ‘ਤੇ ਮਨੋਨੀਤ ਗਲੋਬਲ ਅੱਤਵਾਦੀ ਵਜੋਂ ਨਾਮਜ਼ਦ ਕੀਤਾ। ਇਸ ਦੇ ਨਤੀਜੇ ਵਜੋਂ, JuA ਦੀ ਸਾਰੀ ਜਾਇਦਾਦ, ਅਤੇ ਜਾਇਦਾਦ ਦੇ ਹਿੱਸੇ, ਜੋ ਕਿ ਯੂ.ਐਸ. ਅਧਿਕਾਰ ਖੇਤਰ ਦੇ ਅਧੀਨ ਹਨ, ਨੂੰ ਬਲੌਕ ਕਰ ਦਿੱਤਾ ਗਿਆ ਹੈ, ਅਤੇ ਯੂ.ਐਸ. ਦੇ ਵਿਅਕਤੀਆਂ ਨੂੰ ਆਮ ਤੌਰ ‘ਤੇ JuA ਨਾਲ ਕਿਸੇ ਵੀ ਲੈਣ-ਦੇਣ ਵਿੱਚ ਸ਼ਾਮਲ ਹੋਣ ਤੋਂ ਮਨਾਹੀ ਹੈ।