ਰੀਵਾਰਡ ਫਾਰ ਜਸਟਿਸ 2017 ਦੇ ਟੋਂਗੋ ਟੋਂਗੋ, ਨਾਈਜਰ ਹਮਲੇ ਵਿੱਚ ਉਸਦੀ ਭਾਗੀਦਾਰੀ ਲਈ ਇਬਰਾਹਿਮ ਉਸਮਾਨ, ਜਿਸਨੂੰ ਡਾਂਡੋ ਸ਼ੇਫੌ ਵੀ ਕਿਹਾ ਜਾਂਦਾ ਹੈ, ਬਾਰੇ ਜਾਣਕਾਰੀ ਲਈ $5 ਮਿਲੀਅਨ ਤੱਕ ਦੇ ਇਨਾਮ ਦੀ ਪੇਸ਼ਕਸ਼ ਕਰ ਰਿਹਾ ਹੈ। ਇਬਰਾਹਿਮ ਉਸਮਾਨ ਇੱਕ ਆਈ.ਐਸ.ਆਈ.ਐਸ.-ਗ੍ਰੇਟਰ ਸਹਾਰਾ (ISIS-GS) ਦਾ ਕਮਾਂਡਰ ਹੈ।
4 ਅਕਤੂਬਰ, 2017 ਨੂੰ, ਟੋਂਗੋ ਟੋਂਗੋ, ਨਾਈਜਰ ਦੇ ਪਿੰਡ ਦੇ ਨੇੜੇ, ISIS-GS ਨਾਲ ਜੁੜੇ ਅੱਤਵਾਦੀਆਂ ਨੇ ਅੱਤਵਾਦ ਨਾਲ ਲੜਨ ਵਿੱਚ ਨਾਈਜੀਰੀਅਨ ਫੌਜਾਂ ਨੂੰ ਸਿਖਲਾਈ, ਸਲਾਹ ਦੇਣ, ਅਤੇ ਸਹਾਇਤਾ ਕਰਨ ਲਈ ਕੰਮ ਕਰਦੇ ਯੂ.ਐਸ. ਵਿਸ਼ੇਸ਼ ਫੌਜਾਂ ਦੀ ਟੀਮ ਦੇ ਮੈਂਬਰਾਂ ‘ਤੇ ਹਮਲਾ ਕੀਤਾ। ਇਸ ਹਮਲੇ ਵਿੱਚ ਚਾਰ ਯੂ.ਐਸ. ਅਤੇ ਚਾਰ ਨਾਈਜੀਰੀਅਨ ਸੈਨਿਕਾਂ ਦੀ ਮੌਤ ਹੋ ਗਈ। ਮੁਕਾਬਲੇ ਵਿੱਚ ਦੋ ਹੋਰ ਅਮਰੀਕੀ ਅਤੇ ਅੱਠ ਨਾਈਜੀਰੀਅਨ ਜ਼ਖ਼ਮੀ ਹੋ ਗਏ ਸਨ। 12 ਜਨਵਰੀ, 2018 ਨੂੰ, ISIS-GS ਨੇਤਾ ਅਦਨਾਨ ਅਬੂ ਵਾਲਿਦ ਅਲ-ਸਾਹਰਾਵੀ ਨੇ ਹਮਲੇ ਦੀ ਜ਼ੁੰਮੇਵਾਰੀ ਲਈ ਸੀ।