ਰੀਵਾਰਡ ਫਾਰ ਜਸਟਿਸ ਅਬਦੁਲ ਵਾਲੀ, ਜਿਸਨੂੰ ਓਮਰ ਖਾਲਿਦ ਖੋਰਾਸਾਨੀ ਵੀ ਕਿਹਾ ਜਾਂਦਾ ਹੈ, ਬਾਰੇ ਜਾਣਕਾਰੀ ਦੇਣ ਲਈ $3 ਮਿਲੀਅਨ ਤੱਕ ਦੇ ਇਨਾਮ ਦੀ ਪੇਸ਼ਕਸ਼ ਕਰ ਰਿਹਾ ਹੈ। ਵਾਲੀ ਜਮਾਤ-ਉਲ-ਅਹਰਾਰ (JuA), ਤਹਿਰੀਕ-ਏ-ਤਾਲਿਬਾਨ ਪਾਕਿਸਤਾਨ (TPP) ਨਾਲ ਸੰਬੰਧਿਤ ਇੱਕ ਅੱਤਵਾਦੀ ਧੜੇ ਦਾ ਨੇਤਾ ਹੈ, ਜਿਸ ਨੂੰ ਅਮਰੀਕਾ ਦੁਆਰਾ ਵਿਦੇਸ਼ੀ ਅੱਤਵਾਦੀ ਸੰਗਠਨ ਨਾਮਜ਼ਦ ਕੀਤਾ ਗਿਆ ਹੈ। ਵਾਲੀ ਦੀ ਅਗਵਾਈ ਅਧੀਨ, JuA ਪੰਜਾਬ ਸੂਬੇ, ਪਾਕਿਸਤਾਨ ਵਿੱਚ ਕਾਰਜਕਾਰੀ ਤੌਰ ‘ਤੇ ਸਭ ਤੋਂ ਵੱਧ ਸਰਗਰਮ TTP ਨੈੱਟਵਰਕਾਂ ਵਿੱਚੋਂ ਇੱਕ ਰਿਹਾ ਹੈ ਅਤੇ ਉਸ ਨੇ ਪੂਰੇ ਪਾਕਿਸਤਾਨ ਵਿੱਚ ਕਈ ਹਮਲਿਆਂ ਦੀ ਜ਼ੁੰਮੇਵਾਰੀ ਲਈ ਹੈ।
ਵਾਲੀ ਕਥਿਤ ਤੌਰ ‘ਤੇ ਅਫਗਾਨਿਸਤਾਨ ਦੇ ਨੰਗਰਹਾਰ ਅਤੇ ਕੁਨਾਰ ਪ੍ਰਾਂਤਾਂ ਤੋਂ ਕੰਮ ਕਰਦਾ ਹੈ। ਵਾਲੀ ਦਾ ਜਨਮ ਮੁਹੰਮਦ ਏਜੰਸੀ, ਪਾਕਿਸਤਾਨ ਵਿੱਚ ਹੋਇਆ ਸੀ। ਉਹ ਇੱਕ ਸਾਬਕਾ ਪੱਤਰਕਾਰ ਅਤੇ ਕਵੀ ਹੈ ਅਤੇ ਕਰਾਚੀ, ਪਾਕਿਸਤਾਨ ਵਿੱਚ ਕਈ ਮਦਰੱਸਿਆਂ ਵਿੱਚ ਪੜ੍ਹਿਆ ਹੈ।